Punjab

20 ਗ੍ਰਾਮ ਹੈਰੋਇਨ, ਅੱਧ ਸੜੀਆਂ ਪੰਨੀਆਂ, ਲਾਇਟਰ ਅਤੇ 10 ਰੁਪਏ ਦੇ ਨੋਟ ਸਮੇਤ 6 ਗ੍ਰਿਫਤਾਰ

ਫਿਰੋਜ਼ਪੁਰ, 16 ਮਾਰਚ- ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਵੱਖ ਵੱਖ ਥਾਵਾਂ ’ਤੇ 6 ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ, ਅੱਧ ਸੜੀਆਂ ਪੰਨੀਆਂ, ਲਾਇਟਰਾਂ ਅਤੇ 10 ਰੁਪਏ ਦੇ ਨੋਟਾਂ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਵੱਖ ਵੱਖ ਥਾਣਿਆਂ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲੋਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਤਲਵੰਡੀ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸ਼ਾਮ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਜੋ ਪ੍ਰਚੂਨ ਵਿਚ ਹੈਰੋਇਨ ਵੇਚਣ ਦਾ ਆਦੀ ਹੈ, ਜੋ ਨੈਸ਼ਨਲ ਹਾਈਵੇ ਪਾਸ ਖਾਲੀ ਬਿਲਡਿੰਗ ਵਿਚ ਗਾਹਕਾਂ ਦਾ ਇੰਤਜਾਰ ਕਰ ਰਿਹਾ ਹੈ, ਉਸ ਦਾਸ ਸੁਖਦਿਆਲ ਸਿੰਘ ਪੁੱਤਰ ਬਲਤੇਗ ਸਿੰਘ ਤੇ ਸ਼ਿਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀਅਨ ਤਲਵੰਡੀ ਭਾਈ ਜੋ ਹੈਰੋਇਨ ਪੀਣ ਦੇ ਆਦੀ ਹਨ, ਖੜੇ ਹਨ ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂਸਕਦੇ ਹਨ। ਪੁਲਿਸ ਨੇ ਉਕਤ ਦੋਸ਼ੀਅਨ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 20 ਗ੍ਰਾਮ ਹੈਰੋਇਨ ਸਮੇਤ ਅੱਧ ਸੜੀਆਂ ਪੰਨੀਆਂ ਤੇ 2 ਲਾਇਟਰ ਤੇ 10-10 ਦੇ 2 ਨੋਟ ਬਰਾਮਦ ਕੀਤੇਥਾਣਾ ਕੁੱਲਗੜ੍ਹੀ ਪੁਲਿਸ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ ਵਿਚ ਮੱਲਵਾਲ ਚੋਂਕ ’ਚ ਅਮ੍ਰਿਤਪਾਲ ਸਿੰਘ ਉਰਫ ਬੱਬੂ ਅਤੇ ਗੁਰਸੇਵਕ ਸਿੰਘ ਉਰਫ ਕਾਲੀ ਪੁੱਤਰਾਨ ਸਰਵਨ ਸਿੰਘ ਵਾਸੀਅਨ ਵਾੜਾ ਭਾਈ ਕਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਿਲਵਰ ਪੰਨੀ ’ਤੇ ਲੱਗੀ ਹੈਰੋਇਨ ਤੇ ਲਾਇਟਰ ਬਰਾਮਦ ਕੀਤਾਥਾਣਾ ਮੱਲਾਂਵਾਲਾ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਵਿਚ ਦਾਣਾ ਮੰਡੀ ਮੱਲਾਂਵਾਲਾ ਚੋਂਕ ਵਿਖੇ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਨਾਰੋਵਾਲ ਹਾਮਦ ਵਾਲਾ ਉਤਾੜ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਸਿਲਵਰ ਪੰਨੀ, 1 ਲਾਇਟਰ ਤੇ 20 ਰੁਪਏ ਦਾ ਨੋਟ ਬਰਾਮਦ ਕੀਤਾਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button