ਸਪਾ ਸੈਂਟਰ ਦੀ ਆੜ ‘ਚ ਚੱਲ ਰਿਹਾ ਸੀ ਸੈਕਸ ਰੈਕੇਟ, ਪੁਲਿਸ ਨੇ ਮਾਰਿਆ ਛਾਪਾ ਤਾਂ ਮਚੀ ਭਗਦੜ; ਮੌਕੇ ਤੋਂ ਮਿਲੀਆਂ ਕਈ ਕੁੜੀਆਂ

ਸੰਗਰੂਰ, 12 ਜੂਨ : ਸ਼ਹਿਰ ’ਚ ਸਪਾ ਸੈਂਟਰ ਦੀ ਆੜ ’ਚ ਜਿਸਮ ਫਿਰੋਸ਼ੀ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਥਾਣਾ ਸਿਟੀ ਸੰਗਰੂਰ ਪੁਲਿਸ ਨੇ ਸਪਾ ਸੈਂਟਰ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੈਨੇਜਰ ਤੇ ਸਪਾ ਸੈਂਟਰ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਸਪਾ ਸੈਂਟਰ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਨ ਕਈ ਲੜਕੀਆਂ ਤੇ ਗਾਹਕ ਮੌਕੇ ’ਤੇ ਮੌਜੂਦ ਮਿਲੇ। ਥਾਣਾ ਸਿਟੀ ਸੰਗਰੂਰ ਦੇ ਐੱਸਐੱਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਨਾਨਕਿਆਣਾ ਚੌਕ ਨੇੜੇ ਮੌਜੂਦ ਇਕ ਸਪਾ ਸੈਂਟਰ ’ਚ ਜਿਸਮ ਫਿਰੋਸ਼ੀ ਦਾ ਧੰਦਾ ਚੱਲਦਾ ਹੈ। ਇਥੇ ਗਰੀਬ ਘਰਾਂ ਦੀਆਂ ਲੜਕੀਆਂ ਤੇ ਔਰਤਾਂ ਤੋਂ ਗ਼ਲਤ ਕੰਮ ਕਰਵਾਇਆ ਜਾਂਦਾ ਹੈ। ਸਪਾ ਸੈਂਟਰ ਸੰਚਾਲਕਾਂ ਵੱਲੋਂ ਮੋਟੀ ਕਮਾਈ ਕੀਤੀ ਜਾਂਦੀ ਹੈ। ਲੜਕੀਆਂ ਤੇ ਔਰਤਾਂ ਨੂੰ ਬਹੁਤ ਘੱਟ ਕੀਮਤ ਅਦਾ ਕਰ ਕੇ ਜਿਸਮ ਫਿਰੋਸ਼ੀ ਦੇ ਧੰਦੇ ’ਚ ਧੱਕਿਆ ਜਾ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਮੌਕੇ ’ਤੇ ਛਾਪੇਮਾਰੀ ਕੀਤੀ ਤਾਂ ਸਪਾ ਸੈਂਟਰ ਤੋਂ ਕਈ ਲੜਕੀਆਂ ਤੇ ਔਰਤਾਂ ਨੂੰ ਮੌਜੂਦ ਪਾਇਆ। ਪੁਲਿਸ ਨੇ ਇਨ੍ਹਾਂ ਦੇ ਬਿਆਨ ਦਰਜ ਕੀਤੇ ਹਨ, ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਸਪਾ ਸੈਂਟਰ ਦੀ ਆੜ ’ਚ ਇਨ੍ਹਾਂ ਲੜਕੀਆਂ ਤੇ ਔਰਤਾਂ ਤੋਂ ਗ਼ਲਤ ਕੰਮ ਕਰਵਾ ਕੇ ਖੁਦ ਮੋਟੀ ਕਮਾਈ ਕਰਦੇ ਹਨ। ਸੈਂਟਰ ਦਾ ਮੈਨੇਜਰ ਦੀਪ ਵਾਸੀ ਤਰਾਵੜੀ ਹਰਿਆਣਾ ਨੂੰ ਮੌਕੇ ਤੇ ਕਾਬੂ ਕਰ ਲਿਆ। ਸੈਂਟਰ ਦੇ ਮਾਲਕ ਅਮਿਤ ਕੁਮਾਰ ਵਾਸੀ ਪਾਨੀਪਤ ਹਰਿਆਣਾ ਤੇ ਦੀਪ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਲਕ ਦੀ ਭਾਲ ਕੀਤੀ ਜਾ ਰਹੀ ਹੈ।



