International

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਸ਼ਾਮਲ ਹੋਏ

ਕਿਲੋਨਾ, 27 ਅਪ੍ਰੈਲ 2025-ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 15ਵਾਂ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿਚ ਤਕਰੀਬਨ 15 ਹਜਾਰ ਲੋਕ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਾਮਲ ਹੋਏ। ਨਗਰ ਕੀਤਰਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਸਿੱਖ ਰਾਈਡਰਜ਼ ਦੇ ਮੋਟਰ ਸਾਈਕਲ ਸਵਾਰ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਸ਼ਰਧਾਲੂਆਂ ਵੱਲੋਂ ਆਪਣੇ ਟਰੈਕਟਰ ਸਜਾ ਕੇ ਨਗਰ ਕੀਰਤਨ ਵਿਚ ਲਿਆਂਦੇ ਗਏ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਲਾਗਲੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ।  ਬੱਚਿਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਵੀ ਸ਼ਰਧਾਲੂਆਂ, ਕਾਰੋਬਾਰੀਆਂ, ਬੈਂਕਾਂ ਅਤੇ ਹੋਰ ਅਦਾਰਿਆਂ ਵੱਲੋਂ ਆਪੋ ਆਪਣੇ ਸਟਾਲ ਲਾਏ ਗਏ ਸਨ ਜਿਹਨਾਂ ਉਪਰ ਸ਼ਾਮ ਤੱਕ ਖੂਬ ਰੌਣਕ ਲੱਗੀ ਰਹੀ। ਮੌਸਮ ਬਹੁਤ ਸਾਜ਼ਗਾਰ ਹੋਣ ਕਰ ਕੇ ਸ਼ਰਧਾਲੂਆਂ ਬੇਹੱਦ ਉਤਸ਼ਾਹ ਸੀ । ਇਸ ਨਗਰ ਕੀਰਤਨ ਉਪਰ ਗੁਲਾਟੀ ਪਬਲਿਸ਼ਰਜ਼ ਸਰੀ ਦੇ ਸਤੀਸ਼ ਗੁਲਾਟੀ ਅਤੇ ਤਿੰਨ ਹੋਰ ਸੰਸਥਾਵਾਂ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਲਾਈਆਂ ਗਈਆਂ। ਇਨ੍ਹਾਂ ਪ੍ਰਦਰਸ਼ਨੀਆਂ ਵਿਚ ਪੁਸਤਕ ਪ੍ਰੇਮੀਆਂ ਨੇ ਵਿਸ਼ੇਸ਼ ਦਿਲਚਸਪੀ ਦਿਖਾਈ, ਕਿਤਾਬਾਂ ਨੂੰ ਚੁੰਮਿਆਂ ਅਤੇ ਆਪਣਾ ਸਾਥੀ ਬਣਾਇਆ। ਸਾਹਿਤ ਦੇ ਪ੍ਰਬੁੱਧ ਪਾਠਕ ਸ਼ਿੰਦਾ ਢਿੱਲੋਂ, ਬਲਜੀਤ ਸਿੰਘ, ਪ੍ਰੋ. ਪਰਮਜੀਤ ਗਿੱਲ, ਭੁਪਿਦਰ ਸਿੰਘ, ਗੁਰਦੁਆਰਾ ਸਾਹਿਬ ਦੇ ਸਕੱਤਰ ਇੰਦਰਜੀਤ ਸਿੰਘ ਸੰਧੂ ਅਤੇ ਸਮੁੱਚੀ ਕਮੇਟੀ ਨੇ ਵਿਸ਼ੇਸ਼ ਕਰ ਕੇ ਨੌਜਵਾਨ ਵਰਗ ਵੱਲੋਂ ਪੁਸਤਕਾਂ ਵਿੱਚ ਦਿਖਾਈ ਵਿਸ਼ੇਸ਼ ਰੁਚੀ ਨੂੰ ਬਹੁਤ ਮਹੱਤਵ ਸ਼ਗਨ ਦੱਸਿਆ। ਗੁਰਦੁਆਰਾ ਸਾਹਿਬ ਦੇ ਸਕੱਤਰ ਇੰਦਰਜੀਤ ਸਿੰਘ ਸੰਧੂ ਨੇ ਨਗਰ ਕੀਰਤਨ ਵਿਚ ਸ਼ਾਮਲ ਹੋਈ ਸੰਗਤ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button