Punjab

ਪਿੰਡ ਝੁੱਗੇ ਹਜ਼ਾਰੇ ਵਾਲਾ ਵਿਖੇ ਵੀ ਚੱਲਿਆ ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ 

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ, 16 ਮਾਰਚਪੰਜਾਬ ਸਰਕਾਰ ਦੇ ਦਿਸ਼ਾਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਪਿੰਡ ਝੁੱਗੇ ਹਜਾਰਾ  ਵਾਲਾ ਦੇ ਇੱਕ ਨਸ਼ਾ ਤਸਕਰ ਦੇ ਘਰ ‘ਤੇ ਫਿਰੋਜ਼ਪੁਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬੁਲਡੋਜ਼ਰ ਚਲਵਾਇਆ  ਗਿਆ! ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਐਸ.ਐਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਚੰਨੀ ਪੁੱਤਰ ਸੁਰਜੀਤ ਸਿੰਘ ਵਾਸੀ ਝੁੱਗੇ ਹਜ਼ਾਰੇ ਵਾਲਾ ਜੋ ਇਹ ਇੱਕ ਸਮਗਲਰ ਹੈ, ਜੋ 25 ਕਿੱਲੋ ਹੈਰੋਇਨ ਲਿਆਉਂਦਾ ਹੋਇਆ ਫੜਿਆ ਗਿਆ ਸੀ ਉਹ ਕੇਸ ਰਜਿਸਟਰ ਸੀ,ਜਿਸ ਦੇ ਵਿੱਚ ਉਸਨੂੰ 15 ਸਾਲ ਕੈਦ ਹੋਈ ਸੀ! ਐੱਸ.ਐੱਸ.ਪੀ ਨੇ ਦੱਸਿਆ ਕਿ ਉਹ ਹੁਣ ਵੀ ਸਾਨੂੰ  ਵਾਂਟਡ ਹੈ ਤੇ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ, ਉਹ ਫੋਰਸ ਲੈਂਡ ‘ਤੇ ਆਪਣੇ ਜਿਹੜੇ ਨਜਾਇਜ਼ ਪੈਸੇ ਬਣਾਏ ਸੀ  ਤੋਂ ਉਸਦਾ ਇਸਨੇ ਇਹ ਮਕਾਨ ਬਣਾਇਆ ਹੋਇਆ ਸੀ! ਐਸ.ਐਸ.ਪੀ ਫਿਰੋਜ਼ਪੁਰ ਨੇ ਕਿਹਾ ਕਿ ਉਕਤ ਸਮਗਲਰ ਨੇ ਵਿਭਾਗ ਦੀ ਲਗਭਗ ਇੱਕ ਕਿੱਲਾ ਜਮੀਨ ਕਬਜ਼ੇ ਵਿੱਚ ਲਈ ਹੋਈ ਹੈ ਜਿਸ ਤੇ ਵੀ ਜਲਦ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ! ਉਹਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਮੁਹਿਮ ਦੇ ਅੰਤਰਗਤ ਹੋਰ ਵੀ ਕਈ ਨਸ਼ਾ ਤਸਕਰਾਂ ‘ਤੇ ਕਾਰਵਾਈ ਕੀਤੀ ਜਾਵੇਗੀ!

Related Articles

Leave a Reply

Your email address will not be published. Required fields are marked *

Back to top button