Punjab

ਹੱਥੋਪਾਈ ’ਚ ਪੁਲਿਸ ਮੁਲਾਜ਼ਮਾਂ ਤੋਂ ਚੱਲੀ ਗੋਲ਼ੀ, ਲੁਟੇਰੇ ਨੂੰ ਲੱਗੀ

ਅੰਮ੍ਰਿਤਸਰ, 26 ਮਾਰਚ-ਗ੍ਰਿਫ਼ਤਾਰ ਕੀਤੇ ਗਏ ਲੁੱਟ-ਖੋਹ ਦੇ ਮੁਲਜ਼ਮਾਂ ਵੱਲੋਂ ਦਿੱਤੀ ਨਿਸ਼ਾਨਦੇਹੀ ਦੇ ਆਧਾਰ ਤੇ ਪਿਸਤੌਲ ਬਰਾਮਦ ਕਰ ਕੇ ਥਾਣੇ ਵਾਪਸ ਆ ਰਹੇ ਪੁਲਿਸ ਤੇ ਮੁਲਜ਼ਮ ਵਿਚਕਾਰ ਝੜਪ ਦੌਰਾਨ ਗੋਲ਼ੀ ਚੱਲ ਗਈ। ਗੋਲ਼ੀਬਾਰੀ ਕਾਰਨ ਮੁਲਜ਼ਮ ਬਿਕਰਮਜੀਤ ਸਿੰਘ ਉਰਫ਼ ਪਿੰਟੂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਕੀਤੀ ਨਿਸ਼ਾਨਦੇਹੀ ਦੇ ਆਧਾਰ ਤੇ ਮਕਬੂਲਪੁਰਾ ਦੇ ਇਕ ਸੁੰਨਸਾਨ ਇਲਾਕੇ ਤੋਂ ਇਕ .32 ਬੋਰ ਦਾ ਪਿਸਤੌਲ ਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ। ਸੀਪੀ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਰੋੜਪੁਰ ਮੁਹੱਲਾ ਵਾਸੀ ਬਿਕਰਮਜੀਤ ਸਿੰਘ ਉਰਫ਼ ਪਿੰਟੂ ਤੇ ਕਾਜ਼ੀਕੋਟ ਪਿੰਡ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਉਰਫ਼ ਲਵ ਨੂੰ ਲੁੱਟ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਮੁਲਜ਼ਮਾਂ ਨੇ ਬੰਦੂਕ ਦੇ ਜ਼ੋਰ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁੱਛਗਿੱਛ ਦੌਰਾਨ ਬਿਕਰਮਜੀਤ ਸਿੰਘ ਨੇ ਮੰਨਿਆ ਕਿ ਲੁੱਟ ਦੀਆਂ ਘਟਨਾਵਾਂ ਤੋਂ ਬਾਅਦ ਉਸ ਨੇ ਪਿਸਤੌਲ ਮਕਬੂਲਪੁਰਾ ਇਲਾਕੇ ’ਚ ਲੁਕਾ ਦਿੱਤਾ ਸੀ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਪੁਲਿਸ ਪਿਸਤੌਲ ਬਰਾਮਦ ਕਰਨ ਲਈ ਬਿਕਰਮਜੀਤ ਸਿੰਘ ਨਾਲ ਉਕਤ ਇਲਾਕੇ ’ਚ ਪਹੁੰਚੀਪੁਲਿਸ ਨੇ ਇਕ ਸੁੰਨਸਾਨ ਇਲਾਕੇ ’ਚ ਝਾੜੀਆਂ ’ਚੋਂ ਇਕ ਪਿਸਤੌਲ ਤੇ ਪੰਜ ਕਾਰਤੂਸ ਬਰਾਮਦ ਕੀਤੇ। ਬੀ ਡਵੀਜ਼ਨ ਪੁਲਿਸ ਥਾਣੇ ਵਾਪਸ ਆਉਂਦੇ ਸਮੇਂ ਮੁਲਜ਼ਮ ਨੇ ਪੁਲਿਸ ਟੀਮ ਨੂੰ ਦੱਸਿਆ ਕਿ ਉਸ ਦੀ ਸਿਹਤ ਵਿਗੜ ਰਹੀ ਹੈ। ਇਹ ਦੇਖ ਕੇ ਪੁਲਿਸ ਮੁਲਾਜ਼ਮਾਂ ਨੇ ਆਪਣੀ ਗੱਡੀ ਰੋਕ ਲਈ ਤੇ ਬਿਕਰਮਜੀਤ ਨੂੰ ਹੇਠਾਂ ਉਤਾਰ ਲਿਆ ਗਿਆ। ਮੌਕਾ ਮਿਲਦੇ ਹੀ ਮੁਲਜ਼ਮ ਨੇ ਏਐੱਸਆਈ ਹਰਨੇਕ ਸਿੰਘ ਦਾ ਪਿਸਤੌਲ ਖੋਹ ਲਿਆ। ਫਿਰ ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਦੋਵਾਂ ਵਿਚਕਾਰ ਝੜਪ ਹੋ ਗਈ। ਅਚਾਨਕ ਪਿਸਤੌਲ ਦੀ ਇਕ ਗੋਲ਼ੀ ਚੱਲ ਗਈ ਤੇ ਬਿਕਰਮਜੀਤ ਦੇ ਪੈਰ ’ਚ ਲੱਗ ਗਈ। ਪੁਲਿਸ ਨੇ ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ। ਸੀਪੀ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੇ ਸ਼ਨਿਚਰਵਾਰ ਤੜਕੇ ਨਿਊ ਪ੍ਰਤਾਪ ਨਗਰ ਇਲਾਕੇ ’ਚ ਜੇਈ ਮਨੀਤ ਸਿੰਘ ਤੇ ਕੁਝ ਦਿਨ ਪਹਿਲਾਂ ਸੁਲਤਾਨਵਿੰਡ ਰੋਡ ਤੇ ਪਾਠੀ ਸਿੰਘ ਤੋਂ ਲੁੱਟ-ਖੋਹ ਕੀਤੀ ਸੀ। ਕਾਰਵਾਈ ਕਰਦੇ ਹੋਏ ਪੁਲਿਸ ਨੇ ਸੋਮਵਾਰ ਸਵੇਰੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

Related Articles

Leave a Reply

Your email address will not be published. Required fields are marked *

Back to top button