
ਪਟਿਆਲਾ, 22 ਜੁਲਾਈ : ਪਿੰਡ ਮੰਡੌੜ ਦੀ ਸਾਮਲਾਟ ਜ਼ਮੀਨ ਰਿਜਰਵ ਕੋਟੇ ਦੇ ਪੈਸੇ ਭਰੇ ਜਾਣ ਤੋਂ ਬਾਅਦ ਵੀ ਗਰੀਬਾਂ ਨੂੰ ਜ਼ਮੀਨ ਨਹੀਂ ਵਾਹੁਣ ਦਿੱਤੀ ਜਾ ਰਹੀ। ਡੀਸੀ ਦਫ਼ਤਰ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਸੀ ਪਰਿਵਾਰਾਂ ਦੀ ਸੁਣਵਾਈ ਨਾ ਕਰਨ ’ਤੇ ਰੋਸ ’ਚ ਆਏ ਧਰਨਾਕਾਰੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਹਿਯੋਗ ਨਾਲ ਮੀਂਹ ਦੇ ਦੌਰਾਨ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨ ਆਗੂਆਂ ਦੇ ਦੱਸਣ ਮੁਤਾਬਕ ਗਰੀਬ ਪੀੜਤ ਪਰਿਵਾਰਾਂ ਦੇ ਪੈਸੇ ਭਰਿਆਂ ਨੂੰ 25 ਦਿਨ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲ ਰਿਹਾ, ਜਦੋਂ ਕਿ ਪੀੜਤ ਪਰਿਵਾਰ ਸਿਹਤ ਮੰਤਰੀ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਪਣੀ ਮੰਗ ਸਬੰਧੀ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਅਤੇ ਹੁਣ ਤੱਕ ਮੰਗ ’ਤੇ ਗੌਰ ਨਾ ਹੋਣ ਉਪਰੰਤ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਸੜਕਾਂ ’ਤੇ ਉੱਤਰੇ ਹਨ। ਇਸ ਮੌਕੇ ਕਿਸਾਨ ਆਗੂਆਂ ’ਚ ਜਗਮੇਲ ਸਿੰਘ, ਮੁਖਤਿਆਰ ਸਿੰਘ ਕੱਕੇਪੁਰ, ਸਰਬਜੀਤ ਸਿੰਘ ਭੜੀ, ਸੁਰਜੀਤ ਸਿੰਘ ਲਚਕਾਣੀ, ਗੁਰਬਚਨ ਸਿੰਘ ਕਨਸੂਹਾ, ਪਿੰਡ ਮੰਡੌੜ ਤੋਂ ਆਗੂ ਹਰਪ੍ਰੀਤ ਸਿੰਘ, ਜਰਨੈਲ ਸਿੰਘ, ਗੁਰਨਾਮ ਸਿੰਘ ਹਾਜ਼ਰ ਸਨ।



