Punjab

ਨਸ਼ਿਆਂ ਵਿਰੁੱਧ ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰ ਦੇ ਦੋ-ਮੰਜ਼ਿਲਾਂ ਘਰ ‘ਤੇ ਚੱਲਿਆ ਬੁਲਡੋਜ਼ਰ

ਪਟਿਆਲਾ, 27 ਫਰਵਰੀ- ਨਸ਼ਿਆਂ ਵਿਰੁੱਧ ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ ਰਕਦਿਆਂ ਮਹਿਲਾ ਨਸ਼ਾ ਤਸਕਰ ਦੇ ਮੰਦਰ ਦੀ ਜਗ੍ਹਾ ’ਤੇ ਬਣਾਏ ਘਰ ਨੂੰ ਢਾਅ ਦਿੱਤਾ ਗਿਆ ਹੈ। ਐਸਐਸਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ ਬਦਨਾਮ ਨਸ਼ਾ ਤਸਕਰ ਰਿੰਕੀ ਵਾਸੀ ਰੋੜੀ ਕੁੱਟ ਮੁਹੱਲਾ ਖਿਲਾਫ ਨਸ਼ਾ ਤਸਕਰੀ ਦੇ ਕਰੀਬ 10 ਮਾਮਲੇ ਦਰਜ ਹਨ। ਸਾਰਿਆਂ ਦੇ ਚਲਾਨ ਅਦਾਲਤ ਵਿਚ ਪੇਸ਼ ਕੀਤੇ ਜਾ ਚੁੱਕੇ ਹਨ ਤੇ ਕਾਰਵਾਈ ਅਧੀਨ ਹਨ। ਇਸ ਮਹਿਲਾ ਵਲੋਂ ਪ੍ਰਾਚੀਨ ਵਾਮਨ ਅਵਤਾਰ ਮੰਦਿਰ ਦੀ ਜਗ੍ਹਾ ‘ਤੇ ਨਾਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਗਿਆ ਸੀ। ਜਿਸਨੂੰ ਢਾਉਣ ਦੇ ਹੁਕਮ ਹੋਏ ਸਨ ਜਿਸ ਤਹਿਤ ਪੁਲਿਸ ਅੱਜ ਦੀ ਕਾਰਵਾਈ ਕੀਤੀ ਗਈ ਹੈ। ਐਸਐਸਪੀ ਨੇ ਕਿਹਾ ਕਿ ਨਸ਼ਾ ਤਸਰਕਾਂ ਖਿਲਾਫ ਮੁਹਿੰਮ ਪਹਿਲਾਂ ਤੋਂ ਚੱਲ ਰਹੀ ਹੈ, ਅੱਜ ਹੋਈ ਕਾਰਵਾਈ ਦੇ ਸਵਾਲ ਵਿਚ ਐਸਐਸਪੀ ਨੇ ਕਿਹਾ ਕਿ ਇਹ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ।

Related Articles

Leave a Reply

Your email address will not be published. Required fields are marked *

Back to top button