Punjab

ਸਰਪੰਚੀ ਦਾ ਇਲੈਕਸ਼ਨ ਹਾਰਨ ਦੀ ਰੰਜ਼ਿਸ਼ ’ਚ ਚਲਾਈਆਂ ਗੋਲੀਆਂ, 10 ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ, 27 ਫਰਵਰੀ (ਜਸਵਿੰਦਰ ਸਿੰਘ ਸੰਧੂ)- ਆਰਿਫ ਕੇ ਦੇ ਅਧੀਨ ਆਉਂਦੇ ਬੇਲਾ ਸਿੰਘ ਵਾਲਾ ਮੋੜ ਕੋਲ ਸਰਪੰਚੀ ਦਾ ਇਲੈਕਸ਼ਨ ਹਾਰਨ ਦੀ ਰੰਜ਼ਿਸ਼ ਨੂੰ ਲੈ ਕੇ ਗੋਲੀਆਂ ਚਲਾਉਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਪੁਲਿਸ ਨੇ 6 ਬਾਏ ਨੇਮ ਵਿਅਕਤੀਆਂ ਅਤੇ 3-4 ਅਣਪਛਾਤੇ ਵਿਅਕਤੀਆਂ ਖਿਲਾਫ 125, 126 (2), 324 (4), 191 (3), 190 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਚੈਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸੱਦੂ ਸ਼ਾਹ ਵਾਲਾ ਨੇ ਦੱਸਿਆ ਕਿ ਉਹ ਮੁਕੱਦਮਾ ਸਮੇਤ ਬਿੱਕਰ ਸਿੰਘ ਵਗੈਰਾ ਦੇ ਦਰਖਾਸਤ ਬਰਖਿਲਾਫ ਰਣਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸੱਦੂ ਸ਼ਾਹ ਵਾਲਾ ਸਬੰਧੀ ਫੈਸਲਾ ਕਰਵਾ ਕੇ ਆਪਣੇ ਪਿੰਡ ਸੱਦੂ ਸ਼ਾਹ ਵਾਲਾ ਆ ਰਹੇ ਸੀ, ਜਦ ਅਸੀਂ ਬੇਲਾ ਸਿੰਘ ਵਾਲਾ ਮੋੜ ਨਜ਼ਦੀਕ ਪੁੱਜੇ ਤਾਂ ਦੋਸ਼ੀਅਨ ਇੰਦਰਜੀਤ ਸਿੰਘ ਪੁੱਤਰ ਜਰਨੈਲ ਸਿੰਘ, ਜਰਨੈਲ ਸਿੰਘ ਪੁੱਤਰ ਚੰਨਣ ਸਿੰਘ, ਬਲਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਸੁਖਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ, ਤਰਸੇਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਅਨ ਸੱਦੂ ਸ਼ਾਹ ਵਾਲਾ ਅਤੇ 3-4 ਅਣਪਛਾਤੇ ਵਿਅਕਤੀਆਂ ਨੇ ਸਾਡੀ ਕਾਰ ਨੂੰ ਰੋਕ ਲਿਆ ਤਾਂ ਕਰਨੈਲ ਸਿੰਘ ਨੇ ਉੱਚੀ ਅਵਾਜ਼ ਵਿਚ ਲਲਕਾਰ ਮਾਰਿਆ ਕਿ ਫੜ ਲਓ ਇਨ੍ਹਾਂ ਨੂੰ ਰਣਜੀਤ ਸਿੰਘ ਪੁੱਤਰ ਹਰਬੰਸ ਸਿੰਘ ਦੀ ਮੱਦਦ ਕਰਨ ਦਾ ਮਜ਼ਾ ਚਖਾ ਦਿਓ ਤਾਂ ਅਸੀਂ ਆਪਣੀ ਕਾਰ ਭਲਾ ਲਈ ਤਾਂ ਇੰਦਰਜੀਤ ਸਿੰਘ ਨੇ ਆਪਣੇ ਦਸਤੀ ਰਿਵਾਲਵਰ ਦਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਸਾਡੇ ’ਤੇ ਕੀਤਾ ਜੋ ਕਾਰ ਦੇ ਪਿਛਲੇ ਸ਼ੀਸ਼ੇ ਉਪਰ ਲੱਗਾ। ਵਜ਼ਾ ਰੰਜ਼ਿਸ਼ ਇਹ ਹੈ ਕਿ ਜਰਨੈਲ ਸਿੰਘ ਪੁੱਤਰ ਚੰਨਣ ਸਿੰਘ ਦੀ ਪਤਨੀ ਨਿੰਦਰ ਕੌਰ ਦੇ ਖਿਲਾਫ ਮੇਰੀ ਪਤਨੀ ਹਰਪ੍ਰੀਤ ਕੌਰ ਨੇ ਸਰਪੰਚੀ ਦਾ ਇਲੈਕਸ਼ਨ ਲੜਿਆ ਸੀ ਜੋ ਸਰਪੰਚੀ ਇਲੈਕਸ਼ਨ ਵਿਚ ਜਰਨੈਲ ਸਿੰਘ ਦੀ ਪਤਨੀ ਹਾਰ ਗਈ, ਜਿਸ ਕਰਕੇ ਜਰਨੈਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ ਉਪਰ ਗੋਲੀਆਂ ਚਲਾਈਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button