Politics

ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰ ਤੇ ਆਫਲਾਈਨ ਮੁਕਾਬਲੇ ਕਰਵਾਏ ਗਏ

ਬਲਾਕ ਪੱਧਰ ਤੇ ਮੁਕਾਬਲੇ ਆਨਲਾਈਨ ਵਿਧੀ ਰਾਹੀਂ ਕਰਵਾਏ ਗਏ ਸਨ

ਫਾਜਿਲਕਾ, 26 ਫਰਵਰੀ- ਜ਼ਿਲ੍ਹਾ ਸਿੱਖਿਆ ਦਫ਼ਤਰ(ਐ.ਸਿ) ਫਾਜ਼ਿਲਕਾ ਦੀ ਅਗਵਾਈ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਅੱਜ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ, ਬਲਾਕਾਂ ਵਿੱਚੋਂ ਅੱਵਲ ਆਏ ਵਿਦਿਆਰਥੀਆਂ ਵਿਚਕਾਰ ਸਪੈੱਲ ਅਤੇ ਮੈਥ ਵਿਜ਼ਾਰਡ ਮੁਕਾਬਲਾ ਕਰਵਾਇਆ ਗਿਆ, ਇਸ ਮੁਕਾਬਲੇ ਵਿੱਚ 08 ਬਲਾਕਾਂ ਲਗਭਗ 6000 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਸਮਾਗਮ ਵਿੱਚ ਸ਼੍ਰੀ ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.),ਡਾ. ਰਚਨਾ ਡਾਇਟ ਪ੍ਰਿੰਸੀਪਲ , ਸ੍ਰੀ ਵਿਜੈ ਪਾਲ ਜ਼ਿਲਾ ਨੋਡਲ ਅਫ਼ਸਰ (ਸੈ.ਸਿ.),ਸ੍ਰੀ ਸੁਨੀਲ ਕੁਮਾਰ ਜ਼ਿਲ੍ਹਾ ਯੋਜਨਾ ਕਮੇਟੀ ਕੋਆਰਡੀਨੇਟਰ (ਐ.ਸਿ), ਫ਼ਾਜ਼ਿਲਕਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਸਮਾਗਮ ਦੌਰਾਨ ਸਟੇਜ਼ ਸਕੱਤਰ ਤੇ ਕੁਇਜ਼ ਮਾਸਟਰ ਦੀ ਭੂਮਿਕਾ ਰੇਖਾ ਸ਼ਰਮਾ ਸ੍ਰੀ ਅਨਿਲ ਕੁਮਾਰ ਕਾਲੜਾ ਅਤੇ ਸ.ਕੁਲਬੀਰ ਸਿੰਘ ਜੀ ਨੇ ਨਿਭਾਈ।ਇਸ ਮੌਕੇ ਬਤੌਰ ਜੱਜ ਦੀ ਅਹਿਮ ਭੂਮਿਕਾ ਸ੍ਰੀਮਤੀ ਸੁਨੀਤਾ ਰਾਣੀ ਵਲੋਂ ਨਿਭਾਈ ਗਈ।
ਜ਼ਿਲ੍ਹਾ ਪੱਧਰ ਸਪੈੱਲ ਵਿਜ਼ਾਰਡ ਮੁਕਾਬਲੇ ਵਿੱਚ ਪਹਿਲਾ ਸਥਾਨ ਬਲਾਕ ਅਬੋਹਰ -2 ਦੀ ਅਵਨੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕੁੰਡਲ ਅਤੇ ਸੌਰਵ ਸਰਕਾਰੀ ਪ੍ਰਾਇਮਰੀ ਸਕੂਲ ਡੰਗਰ ਖੇੜਾ ਨੇ ਪਹਿਲਾ ਸਥਾਨ , ਦੂਸਰਾ ਸਥਾਨ ਬਲਾਕ ਜਲਾਲਾਬਾਦ-1 ਦੇ ਆਰਵ ਸਰਕਾਰੀ ਪ੍ਰਾਇਮਰੀ ਸਕੂਲ ਕਾਲੂਵਾਲਾ ਅਤੇ ਸੰਧਿਆ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਾਬਾਦ ਅਤੇ ਤੀਸਰਾ ਸਥਾਨ ਬਲਾਕ ਫਾਜ਼ਿਲਕਾ-2 ਦੇ ਉਦਿਤ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-3 ਅਤੇ ਮਨਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਕਰਨੀ ਖੇੜਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮੈਥ ਵਿਜਾਰਡ ਵਿੱਚ ਪਹਿਲਾ ਸਥਾਨ ਬਲਾਕ ਗੁਰੂ ਹਰਸਹਾਏ -3 ਦੇ ਰਿਤਿਕ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੱਗੇ ਕੇ ਉਤਾੜ ਅਤੇ ਅਭੀ ਜੋਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਮਲਕਜਾਦਾ , ਦੂਸਰਾ ਸਥਾਨ ਬਲਾਕ ਜਲਾਲਾਬਾਦ-1 ਤੋਂ ਪੂਜਾ ਗੁਪਤਾ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਟਿਵਾਣਾ ਅਤੇ ਅਰਸ਼ਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਤਰੋਬਰੀ ਅਤੇ ਤੀਸਰਾ ਸਥਾਨ ਬਲਾਕ ਅਬੋਹਰ-2 ਹਰਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੁੰਡਲ ਅਤੇ ਕਾਰਤਿਕ ਸਰਕਾਰੀ ਪ੍ਰਾਇਮਰੀ ਸਕੂਲ ਡੰਗਰ ਖੇੜਾ ਨੇ ਪ੍ਰਾਪਤ ਕੀਤਾ। ਸ਼੍ਰੀ ਸਤੀਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਅਤੇ ਡਾ.ਰਚਨਾ ਜਿਲਾ ਸਿੱਖਿਆ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਜੀ ਦੁਆਰਾ ਇਸ ਪ੍ਰਤਿਯੋਗਿਤਾ ਵਿਚ ਭਾਗ ਲੈਣ ਆਏ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਵੱਲੋਂ ਇਸ ਪ੍ਰੋਗਰਾਮ ਦੀ ਰੂਪ ਰੇਖਾ ਉਲੀਕਣ ਲਈ ਭਾਰਤੀ ਏਅਰਟੈੱਲ ਫਾਊਂਡੇਸ਼ਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ |

Related Articles

Leave a Reply

Your email address will not be published. Required fields are marked *

Back to top button