Punjab
-
ਬੀਐੱਸਐੱਫ ਨੇ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਸੁੱਟਿਆ ਪਿਸਤੌਲ ਤੇ ਹੈਰੋਇਨ ਕੀਤਾ ਬਰਾਮਦ
ਫਿਰੋਜ਼ਪੁਰ, 13 ਜਨਵਰੀ (ਬਾਲ ਕਿਸ਼ਨ)- ਬੀਐੱਸਐੱਫ ਨੇ ਜ਼ਿਲ੍ਹੇ ਦੇ ਸਰਹੱਦੀ ਪਿੰਡ ਟੇਂਡੀਵਾਲਾ ਦੇ ਇੱਕ ਖੇਤ ਤੋਂ ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਪਿਸਤੌਲ ਅਤੇ ਹੈਰੋਇਨ ਬਰਾਮਦ ਕੀਤੀ ਹੈ। ਪਿਸਤੌਲ ਦੇ ਨਾਲ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਗਿਆ ਹੈ। ਬੀਐੱਸਐੱਫ ਦੀ ਖੁਫੀਆ ਸ਼ਾਖਾ ਨੂੰ ਸਰਹੱਦੀ ਖੇਤਰ ਦੇ ਨੇੜੇ ਇੱਕ ਸ਼ੱਕੀ ਵਸਤੂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ। ਇਸ ਜਾਣਕਾਰੀ ਤੋਂ ਬਾਅਦ…
Read More » -
ਤਰਨਤਾਰਨ ਦੇ ਪਿੰਡ ਚੀਮਾਂ ਕਲਾਂ ‘ਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਵਿਅਕਤੀ ਦੀ ਮੌਤ, ਚਾਰ ਨਾਮਜ਼ਦ
ਤਰਨਤਾਰਨ, 13 ਜਨਵਰੀ- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾਂ ਕਲਾਂ ਵਿਚ ਨਸ਼ੇ ਦਾ ਟੀਕਾ ਲਗਾਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਮਰਨ ਵਾਲੇ ਨੂੰ ਟੀਕਾ ਲਗਾਉਣ ਦੇ ਕਥਿਤ ਦੋਸ਼ ਹੇਠ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਚਾਰ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਤਨੀ ਵਰਿੰਦਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ…
Read More » -
ਐੱਮਪੀ ਔਜਲਾ ਦੀ ਮਾਤਾ ਪੰਜ ਤੱਤਾਂ ‘ਚ ਵਿਲੀਨ, ਰਿਸ਼ਤੇਦਾਰਾਂ, ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੇ ਅੰਤਿਮ ਯਾਤਰਾ ’ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 13 ਜਨਵਰੀ– ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਔਜਲਾ ਐਤਵਾਰ ਨੂੰ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਹਨਾਂ ਦੀ ਚਿਖਾ ਨੂੰ ਅਗਨੀ ਦਿਖਾਈ। ਐੱਮਪੀ ਔਜਲਾ ਦੇ ਪਿਤਾ ਸਰਬਜੀਤ ਸਿੰਘ ਔਜਲਾ•, ਉਨ੍ਹਾਂ ਦੇ ਭਰਾ ਸੁਖਜਿੰਦਰ ਸਿੰਘ ਔਜਲਾ ਅਤੇ ਪਰਿਵਾਰ ਸਮੇਤ ਸਨੇਹੀਆਂ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਗੁਰਮੀਤ ਕੌਰ ਦਾ ਲੰਬੀ…
Read More » -
ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀਆਂ ਅਸਥੀਆਂ ਪਤਾਲਪੁਰੀ ਵਿਖੇ ਜਲ ਪ੍ਰਵਾਹ
ਸ਼੍ਰੀ ਕੀਰਤਪੁਰ ਸਾਹਿਬ, 13 ਜਨਵਰੀ– ਬੀਤੇ ਦਿਨੀਂ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਜਿਨ੍ਹਾਂ ਦੀਆਂ ਅਸਥੀਆਂ ਅੱਜ ਪਰਿਵਾਰ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰਪ੍ਰੀਤ ਗੋਗੀ…
Read More » -
ਮਾਂਗਟ ਦੀ ਅਗਵਾਈ ਹੇਠ 18 ਨੂੰ ਲਾਹੌਰ ਜਾਣਗੇ ਲੇਖਕ, 127 ਲੇਖਕਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ‘ਚ ਸ਼ਾਮਲ ਹੋਣ ਦੀ ਮਿਲੀ ਮਨਜ਼ੂਰੀ
ਲੁਧਿਆਣਾ, 13 ਜਨਵਰੀ– ਚੜ੍ਹਦੇ ਪੰਜਾਬ ਤੋਂ 127 ਲੇਖਕਾਂ ਬੁੱਧੀਜੀਵੀਆਂ ਦਾ ਵਫਦ 19 ਜਨਵਰੀ ਤੋਂ 23 ਜਨਵਰੀ ਤੱਕ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਿਰਕਤ ਕਰੇਗਾ। ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਲੋੜੀਂਦੀ ਮਨਜ਼ੂਰੀ ਦੇ ਦਿੱਤੀ ਹੈ। ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਇਹ ਲੇਖਕ 18 ਜਨਵਰੀ ਨੂੰ ਵਾਹਗਾ ਬਾਰਡਰ ਰਾਹੀਂ ਲਾਹੌਰ ਜਾਣਗੇ ਅਤੇ 24 ਜਨਵਰੀ ਨੂੰ ਵਾਹਗਾ ਰਾਹੀਂ ਹੀ ਵਾਪਸੀ ਹੋਵੇਗੀ।…
Read More » -
ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, ਬੀਐਸਐਫ਼ ਜਵਾਨਾਂ ਨੇ ਕੀਤੀ ਫਾਇਰਿੰਗ
ਕਲਾਨੌਰ, 13 ਜਨਵਰੀ– ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 58 ਬਟਾਲੀਅਨ ਦੀ ਬੀਓਪੀ ਆਂਧੀਆਂ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਸੋ ਵਾਰ ਤੜਕਸਾਰ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਲੋੜੀ ਵਾਲੇ ਦਿਨ ਸੋਮਵਾਰ ਤੜਕਸਾਰ ਰਾਤ 3:45 ਦੇ ਕਰੀਬ ਸਰਹੱਦ ‘ਤੇ ਚੌਕਸ ਬੀਐਸਐਫ ਦੀ ਬੀਓਪੀ ਆਂਧੀਆਂ ਦੇ…
Read More » -
ਡੱਲੇਵਾਲ਼ਾ ਦੀ ਟੀਮ ਅਨੁਸਾਰ ਰਵੀ ਸਿੰਘ ਖਾਲਸਾ ਦੀ ਦਖ਼ਲ-ਅੰਦਾਜ਼ੀ ਨਾਲ਼ ਮੋਰਚਾ ਜਿੱਤਣ ਦੀ ਬੱਝੀ ਆਸ
ਡੱਲੇਵਾਲਾ, 13 ਜਨਵਰੀ– ਡੱਲੇਵਾਲ਼ਾ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ਼ ਦੇ ਲੀਡਰਾਂ ਨਾਲ਼ ਵੀਡੀਓ ਕਾਲ ਕਰਕੇ ਮੋਰਚੇ ਅਤੇ ਜਗਜੀਤ ਸਿੰਘ ਡੱਲੇਵਾਲ਼ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਕਿਸਾਨਾਂ ਦੇ ਇਸ ਸੰਘਰਸ਼ ਵਿਚ ਉਨ੍ਹਾਂ ਦੇ ਨਾਲ਼ ਖੜ੍ਹੀ ਹੈ ਅਤੇ ਕਿਸੇ…
Read More » -
ਮੁੱਲਾਂਪੁਰ-ਹੰਬੜਾਂ ਸੜਕ ’ਤੇ ਤੇਜ਼ ਰਫ਼ਤਾਰ ਟਰਾਲੇ ਨੇ ਪੈਦਲ ਜਾ ਰਹੇ ਵਿਅਕਤੀ ਨੂੰ ਮਾਰੀ ਟੱਕਰ, ਮੌਤ
ਮੁੱਲਾਂਪੁਰ ਦਾਖਾ, 13 ਜਨਵਰੀ– ਮੁੱਲਾਂਪੁਰ-ਹੰਬੜਾਂ ਸੜਕ ’ਤੇ ਬਿਜਲੀ ਦਫ਼ਤਰ ਨੇੜੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਤੇਜ਼ ਰਫ਼ਤਾਰ ਟਰਾਲੇ (ਟਿਪਰ) ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਦੀ ਪਛਾਣ ਪਿੰਡ ਕੈਲਪੁਰ ਦੇ ਰਹਿਣ ਵਾਲੇ ਮੋਹਣ ਸਿੰਘ (50 ਸਾਲ) ਪੁੱਤਰ ਦਰਸ਼ਨ ਸਿੰਘ ਵਜੋਂ ਹੋਈ। ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿੱਚ ਸੁਖਵਿੰਦਰ ਸਿੰਘ ਵਾਸੀ…
Read More » -
ਪਿੰਡ ਲੱਖੋਵਾਲ ਕਲਾਂ ਨੇੜੇ ਕਾਰ ਨੇ ਮਾਰੀ ਬਾਈਕ ਨੂੰ ਟੱਕਰ, ਪਤੀ ਦੀ ਮੌਤ; ਪਤਨੀ ਜ਼ਖ਼ਮੀ, ਮਾਮਲਾ ਦਰਜ
ਮਾਛੀਵਾੜਾ, 13 ਜਨਵਰੀ- ਪਿੰਡ ਲੱਖੋਵਾਲ ਕਲਾਂ ਨੇੜੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਗੁਰਬਚਨ ਸਿੰਘ (45) ਵਾਸੀ ਗੁਰੂ ਨਾਨਕ ਨਗਰ, ਰਾਜਪੁਰਾ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਮਨਜੀਤ ਕੌਰ ਜਖ਼ਮੀ ਹੋ ਗਈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਦੋਵੇਂ ਪਤੀ-ਪਤਨੀ ਰਾਹੋਂ ਤੋਂ ਆਪਣੀ ਭੈਣ ਨੂੰ ਮਿਲ ਕੇ ਵਾਪਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਜਪੁਰਾ ਜਾ ਰਹੇ ਸਨ ਕਿ ਪਿੰਡ ਲੱਖੋਵਾਲ…
Read More » -
ਚੰਡੀਗੜ੍ਹ ਦੀ ਸ਼ਰਾਬ ਪੰਜਾਬ ’ਚ ਵਿਕਣ ’ਤੇ ਛੇ ਤੋਂ ਵੱਧ ਮਾਮਲੇ ਦਰਜ, ਪੁਲਿਸ ਤੇ ਆਬਕਾਰੀ ਵਿਭਾਗ ਨੇ ਚਲਾਈ ਮੁਹਿੰਮ
ਚੰਡੀਗੜ੍ਹ, 13 ਜਨਵਰੀ– ਸੂਬੇ ਵਿਚ ਚੰਡੀਗੜ੍ਹ ਦੀ ਸ਼ਰਾਬ ਵਿਕਣ ’ਤੇ ਆਬਕਾਰੀ ਤੇ ਕਰ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਮਾਮਲੇ ਵਿਚ ਮੋਹਾਲੀ ਵਿਚ ਵੱਖ ਵੱਖ ਥਾਵਾਂ ’ਤੇ ਛੇ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੋਹਾਲੀ ਆਬਕਾਰੀ ਟੀਮ ਤੇ ਮੋਹਾਲੀ ਪੁਲਿਸ ਦੇ ਸਾਂਝੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਹੰਡੇਸਰਾ ਦੇ ਕੋਲ…
Read More »