Punjab

ਐੱਮਪੀ ਔਜਲਾ ਦੀ ਮਾਤਾ ਪੰਜ ਤੱਤਾਂ ‘ਚ ਵਿਲੀਨ, ਰਿਸ਼ਤੇਦਾਰਾਂ, ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੇ ਅੰਤਿਮ ਯਾਤਰਾ ’ਚ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 13 ਜਨਵਰੀਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਗੁਰਮੀਤ ਕੌਰ ਔਜਲਾ ਐਤਵਾਰ ਨੂੰ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਹਨਾਂ ਦੀ ਚਿਖਾ ਨੂੰ ਅਗਨੀ ਦਿਖਾਈਐੱਮਪੀ ਔਜਲਾ ਦੇ ਪਿਤਾ ਸਰਬਜੀਤ ਸਿੰਘ ਔਜਲਾ•, ਉਨ੍ਹਾਂ ਦੇ ਭਰਾ ਸੁਖਜਿੰਦਰ ਸਿੰਘ ਔਜਲਾ ਅਤੇ ਪਰਿਵਾਰ ਸਮੇਤ ਸਨੇਹੀਆਂ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀਗੁਰਮੀਤ ਕੌਰ ਦਾ ਲੰਬੀ ਬਿਮਾਰੀ ਤੋਂ ਬਾਅਦ 11 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸਸਕਾਰ ਗੁਮਟਾਲਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਤੋਂ ਪਹਿਲਾਂ ਔਜਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਸਵੇਰ ਤੋਂ ਹੀ ਰਿਸ਼ਤੇਦਾਰ, ਧਾਰਮਿਕ, ਸਿਆਸੀ, ਸਮਾਜਸੇਵੀ, ਸਨੇਹੀਆਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ। ਵੱਡੇ ਇਕੱਠ ਨੇ ਮਾਤਾ ਗੁਰਮੀਤ ਕੌਰ ਦੀ ਅੰਤਿਮ ਯਾਤਰਾ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜੰਮੂ ਦੇ ਸਾਬਕਾ ਡੀਜੀਪੀ ਦਿਲਬਾਗ ਸਿੰਘ, ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਦਿਨੇਸ਼ ਬੱਸੀ, ਮਮਤਾ ਦੱਤਾ, ਗੁਰਪ੍ਰੀਤ ਸਿੰਘ ਰੰਧਾਵਾ, ਕੌਂਸਲਰ ਰਾਜ ਕੰਵਲਪ੍ਰੀਤਪਾਲ ਸਿੰਘ ਲੱਕੀ, ਸਾਬਕਾ ਐੱਮਪੀ ਜਸਬੀਰ ਸਿੰਘ ਡਿੰਪਾ, ਸ਼ਿੰਦਾ ਕੌਂਸਲਰ, ਯੂਨਸ ਕੁਮਾਰ, ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਡਾ. ਰਾਜ ਕੁਮਾਰ ਵੇਰਕਾ, ਕਾਂਗਰਸੀ ਸ਼ਹਿਰੀ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਪਰਮਜੀਤ ਸਿੰਘ ਪੰਮਾ, ਸੰਤੋਖ ਸਿੰਘ ਭਲਾਈਪੁਰ, ਜਸਵਿੰਦਰ ਸਿੰਘ ਜੱਗਾ, ਸੋਨੂੰ ਦੱਤਾ, ਇੰਦਰਬੀਰ ਸਿੰਘ ਬੁਲਾਰੀਆ, ਜੋਗਿੰਦਰ ਪਾਲ ਢੀਂਗਰਾ, ਭਗਵੰਤ ਪਾਲ ਸਿੰਘ ਸੱਚਰ, ਸੁੱਖ ਸਰਕਾਰੀਆ, ਤਰਸੇਮ ਸਿੰਘ ਡੀਸੀ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਹਰਮੀਤ ਸਿੰਘ ਸੰਧੂ, ਅਸ਼ੋਕ ਤਲਵਾੜ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਸਤੀਸ਼ ਬੱਲੂ, ਰਮਨ ਰੰਮੀ, ਮਿੱਠੂ ਮਦਾਨ, ਸੁਜਿੰਦਰ ਬਿਡਲਾਨ, ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸੰਧੂ, ਰਾਜੇਸ਼ ਹਨੀ, ਰਾਜਬੀਰ ਛਾਬੜਾ, ਜਰਨੈਲ ਭੁੱਲਰ, ਗੁਰਪ੍ਰਤਾਪ ਸਿੰਘ ਟਿੱਕਾ, ਗਗਨਦੀਪ ਸਿੰਘ ਮੁਧਲ, ਰਾਹੁਲ ਕੁਮਾਰ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਜਿੰਦਰ ਸਿੰਘ ਰੰਧਾਵਾ, ਗੁਰਦੀਪ ਸਿੰਘ ਰੰਧਾਵਾ, ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ਰਮਨ ਬਖਸ਼ੀ, ਜਗਰੂਪ ਸਿੰਘ ਸੇਖਵਾਂ, ਮਨਦੀਪ ਸਿੰਘ ਮੰਨਾ, ਵਿਧਾਇਕ ਜੀਵਨਜੋਤ ਕੌਰ, ਏਆਈਸੀਸੀ ਦੇ ਰਾਸ਼ਟਰੀ ਮਨੁੱਖੀ ਅਧਿਕਾਰ ਪ੍ਰਧਾਨ ਵਰਿੰਦਰ ਫੁੱਲ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Related Articles

Leave a Reply

Your email address will not be published. Required fields are marked *

Back to top button