Punjab
-
ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਦੀ ਇੰਨ ਬਿੰਨ ਪਾਲਣਾ ਬਣਾਈ ਜਾਵੇ ਯਕੀਨੀ-ਅਕਾਲੀ ਆਗੂ
ਅੰਮ੍ਰਿਤਸਰ, 16 ਜਨਵਰੀ– ਨਾਰਾਜ਼ ਅਕਾਲੀ ਆਗੂਆਂ ਦੇ ਵਫ਼ਦ ਵਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਕੀਤੀ ਸੱਤ ਮੈਂਬਰੀ ਕਮੇਟੀ ਦੁਆਰਾ ਹੀ ਹੋਵੇਗੀ। ਵਫ਼ਦ ਵਿਚ ਸ਼ਾਮਿਲ ਜਥੇਦਾਰ…
Read More » -
ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਨਗਰ ਕੌਂਸਲ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਧਰਨਾ
ਰਾਮਾਂ ਮੰਡੀ, (ਬਠਿੰਡਾ), 16 ਜਨਵਰੀ– ਰਾਮਾਂ ਮੰਡੀ ਦੇ ਸਮੂਹ ਵਾਰਡਾਂ ਵਿਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਨੇ ਅੱਜ ਇਕੱਠੇ ਹੋ ਕੇ ਨਗਰ ਕੌਂਸਲ ਦਫ਼ਤਰ ਰਾਮਾਂ ਨੂੰ ਤਾਲਾ ਲਗਾ ਦਿੱਤਾ ਅਤੇ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਆਪ ਸਰਕਾਰ ਦੇ ਤਿੰਨ ਸਾਲ ਦੇ ਰਾਜਕਾਲ ਦੌਰਾਨ ਰਾਮਾਂ ਮੰਡੀ ਲਾਵਾਰਿਸ…
Read More » -
ਆਜ਼ਾਦ ਤੌਰ ’ਤੇ ਜਿੱਤੇ ਦੋ ਨਗਰ ਕੌਂਸਲਰ ਆਪ ’ਚ ਸ਼ਾਮਿਲ
ਸੰਗਰੂਰ, 16 ਜਨਵਰੀ- ਨਗਰ ਕੌਂਸਲ ਸੰਗਰੂਰ ਦੇ ਦੋ ਆਜ਼ਾਦ ਤੌਰ ’ਤੇ ਜਿੱਤੇ ਨਗਰ ਕੌਂਸਲਰ ਅੱਜ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਵਾਰਡ ਨੰਬਰ 10 ਤੋਂ ਆਜ਼ਾਦ ਤੌਰ ’ਤੇ ਜਿੱਤੇ ਪ੍ਰਦੀਪ ਕੁਮਾਰ ਪੱਪੂ ਅਤੇ ਵਾਰਡ ਨੰਬਰ 22 ਤੋਂ ਆਜ਼ਾਦ ਤੌਰ ’ਤੇ ਜਿੱਤੇ ਅਵਤਾਰ ਸਿੰਘ ਤਾਰਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।…
Read More » -
ਕੈਨੇਡਾ ’ਚ ਰਹਿੰਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਅਮਰਕੋਟ, (ਤਰਨਤਾਰਨ), 16 ਜਨਵਰੀ – ਕੈਨੇਡਾ ਵਿਚ ਰਹਿਣ ਵਾਲੀ ਲੜਕੀ ਰੁਪਿੰਦਰ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਿ੍ਤਕ ਲੜਕੀ ਵਲਟੋਹਾ ਨਜ਼ਦੀਕ ਪੈਂਦੇ ਪਿੰਡ ਬਹਾਦਰ ਨਗਰ ਦੀ ਰਹਿਣ ਵਾਲੀ ਸੀ।
Read More » -
ਪੁਲਿਸ ਚੌਕੀਆਂ ਮਗਰੋਂ ਹੁਣ ਘਰਾਂ ’ਤੇ ਹਮਲੇ ਹੋਣਾ ਸਰਕਾਰ ਦੀ ਨਾਕਾਮੀ ਦਾ ਨਤੀਜਾ- ਸੁਖਜਿੰਦਰ ਸਿੰਘ ਰੰਧਾਵਾ
ਚੰਡੀਗੜ੍ਹ, 16 ਜਨਵਰੀ- ਸੀਨੀਅਰ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਸਰਹੱਦੀ ਖੇਤਰਾਂ ਦੀਆਂ ਪੁਲਿਸ ਚੌਕੀਆਂ ਅਤੇ ਹੁਣ ਘਰਾਂ ’ਤੇ ਹਮਲੇ ਹੋਣਾ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਦਾ ਵੱਡਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਕਿੰਨੀ ਵਿਗੜ ਚੁੱਕੀ ਹੈ, ਉਹ ਇਹੋ ਜਿਹੀਆਂ ਘਟਨਾਵਾਂ ਤੋਂ ਸਾਫ਼ ਦਿਖਾਈ ਦਿੰਦਾ ਹੈ। ਰੰਧਾਵਾ ਨੇ ਅਮਨਦੀਪ…
Read More » -
ਸਿੱਧਵਾਂ ਨਹਿਰ ਈਸ਼ਰ ਨਗਰ ਪੁਲ਼ ਦੇ ਪਿੱਲਰਾਂ ਦੀ ਹਾਲਤ ਖ਼ਸਤਾ
ਲੁਧਿਆਣਾ, 16 ਜਨਵਰੀ- ਮਹਾਨਗਰ ਵਿੱਚੋਂ ਲੰਘਦੀ ਸਿੱਧਵਾਂ ਨਹਿਰ ਤੇ ਈਸ਼ਰ ਨਗਰ ਅਤੇ ਸ਼ਿਮਲਾਪੁਰੀ ਨੂੰ ਜੋੜਣ ਲਈ ਬਣਾਏ ਗਏ ਪੁਲ਼ ਦੇ ਪਿੱਲਰਾਂ ਦੇ ਹਾਲਾਤ ਕਾਫ਼ੀ ਖਸਤਾ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦੇਖ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪੁਲ ਹੁਣ ਜ਼ਿਆਦਾ ਸਾਲ ਤਕ ਟਿਕ ਸਕੇਗਾ, ਜਦੋਂ ਕਿ ਇਸਦੇ ਨਾਲ ਹੀ ਲੁਹਾਰਾ ਪੁਲ ਤੇ ਸਵੇਰੇ ਸ਼ਾਮ ਲੱਗਦੇ ਟਰੈਫ਼ਿਕ ਜਾਮ ਨੂੰ ਦੇਖਦੇ ਹੋਏ…
Read More » -
ਨਸ਼ੇੜੀ ਨੌਜਵਾਨ ਵੱਲੋਂ ਪਿੰਡ ਵਾਸੀਆਂ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼
ਲੁਧਿਆਣਾ, 16 ਜਨਵਰੀ– ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਸ਼ਾ ਕਰ ਰਹੇ ਇਕ ਨੌਜਵਾਨ ਨੇ ਪਿੰਡ ਵਾਲਿਆਂ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ । ਜਿਵੇਂ ਹੀ ਨੌਜਵਾਨ ਨੇ ਟਰੀਗਰ ਦਬਾਇਆ ਤਾਂ ਗੋਲੀ ਮੈਗਜ਼ੀਨ ਵਿੱਚ ਫਸ ਗਈ, ਜਿਸ ਕਾਰਨ ਵੱਡੀ ਘਟਨਾ ਹੋਣ ਤੋਂ ਬਚਾ ਹੋ ਗਿਆ। ਪਿੰਡ ਵਾਲਿਆਂ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ…
Read More » -
ਅੱਜ ਮੁੜ ਹੜਤਾਲ ’ਤੇ ਜਾਣਗੇ ਪੰਜਾਬ ਭਰ ਦੇ ਵਕੀਲ, ਵਿਧਾਇਕ ਦੇ ਭਰਾ ’ਤੇ ਵਕੀਲ ਦੀ ਕੁੱਟਮਾਰ ਕਰਨ ਦਾ ਹੈ ਦੋਸ਼
ਖੰਨਾ, 16 ਜਨਵਰੀ- ਫ਼ਤਹਿਗੜ੍ਹ ਸਾਹਿਬ ਦੇ ਹਲਕੇ ਅਮਲੋਹ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਐਡਵੋਕੇਟ ਹਸਨ ਸਿੰਘ ’ਤੇ ਹੋਏ ਹਮਲੇ ਦੇ ਮਾਮਲੇ ’ਚ ਖੰਨਾ ਦੇ ਵਕੀਲਾਂ ਵੱਲੋਂ ਅੱਜ ਫਿਰ ਹੜਤਾਲ ਕੀਤੀ ਗਈ। ਹੁਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ 16 ਜਨਵਰੀ ਨੂੰ ਪੰਜਾਬ ਭਰ ਦੇ ਵਕੀਲ ਫਿਰ ਹੜਤਾਲ ’ਤੇ ਜਾਣਗੇ। ਬੁਧਵਾਰ ਨੂੰ ਵਕੀਲਾਂ ਦੀ ਹੜਤਾਲ ਕਰਕੇ ਖੰਨਾ ’ਚ…
Read More » -
ਸਰਹੱਦੀ ਖੇਤਰ ‘ਚੋਂ 8.5 ਕਿਲੋ ਹੈਰੋਇਨ ਬਰਾਮਦ, ਬੀਐੱਸਐੱਫ ਨੇ ਨਾਕਾਮ ਕੀਤੀ ਪਾਕਿ ਦੀ ਨਾਪਾਕ ਕੋਸ਼ਿਸ਼
ਅੰਮ੍ਰਿਤਸਰ, 16 ਜਨਵਰੀ– ਪਾਕਿਸਤਾਨ ਲਗਾਤਾਰ ਸਰਹੱਦ ਪਾਰੋਂ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸੀਮਾ ਸੁਰੱਖਿਆ ਬਲ ਦੇ ਜਵਾਨ ਇਸ ਨੂੰ ਨਾਕਾਮ ਕਰ ਰਹੇ ਹਨ। ਇਸ ਵਾਰ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਸਾਢੇ ਅੱਠ ਕਿਲੋਗ੍ਰਾਮ ਹੈਰੋਇਨ ਸੁੱਟ ਦਿੱਤੀ। ਜਦੋਂ ਫੋਰਸ ਦੇ ਜਵਾਨਾਂ ਨੇ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ। ਇਸ ਤੋਂ ਬਾਅਦ…
Read More » -
117 ਪ੍ਰੋਫੈਸਰਾਂ ਦੀ ਪੀਐੱਚਡੀ ਡਿਗਰੀ ’ਤੇ ਸ਼ੱਕ, ਭ੍ਰਿਸ਼ਟਾਚਾਰ ਰੋਕੂ ਬਿਊਰੋ ਸਖ਼ਤ, ਉੱਚ ਸਿੱਖਿਆ ਵਿਭਾਗ ਨੇ ਬਣਾਈ ਕਮੇਟੀ; ਜਾਂਚ ਸ਼ੁਰੂ
ਚੰਡੀਗੜ੍ਹ, 16 ਜਨਵਰੀ– ਹਰਿਆਣਾ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਤਾਇਨਾਤ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਹੁਣ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਹਨ। ਉਨ੍ਹਾਂ ਨੇ ਨੌਕਰੀ ਕਰਦੇ ਹੋਏ ਨਿੱਜੀ ਯੂਨੀਵਰਸਿਟੀਆਂ ਤੋਂ ਪੀਐੱਚਡੀ ਦੀ ਡਿਗਰੀ ਲਈ ਸੀ। ਯੂਜੀਸੀ ਦੇ ਮਾਪਦੰਡਾਂ ’ਤੇ ਇਹ ਡਿਗਰੀਆਂ ਖਰੀਆਂ ਨਹੀਂ ਉਤਰ ਰਹੀਆਂ। ਇਨ੍ਹਾਂ ਡਿਗਰੀਆਂ ਦੇ ਫ਼ਰਜ਼ੀ ਹੋਣ ਦੇ ਖ਼ਦਸ਼ੇ ਦੇ ਚੱਲਦੇ ਜਿੱਥੇ ਸਰਟੀਫਿਕੇਟ ਪ੍ਰਮਾਣਿਕਤਾ ਦੀ ਜਾਂਚ ਭ੍ਰਿਸ਼ਟਾਚਾਰ ਰੋਕੂ…
Read More »