Punjab

  • ਚੰਡੀਗੜ੍ਹ PGI 'ਚ ਘੁਟਾਲਾ, ਡਾਕਟਰਾਂ ਦੀਆਂ ਫਰਜ਼ੀ ਮੋਹਰਾਂ ਲਗਾ ਕੇ ਮੁਫ਼ਤ ਲੈਂਦੇ ਸਨ ਦਵਾਈਆਂ

    ਚੰਡੀਗੜ੍ਹ PGI ‘ਚ ਘੁਟਾਲਾ, ਡਾਕਟਰਾਂ ਦੀਆਂ ਫਰਜ਼ੀ ਮੋਹਰਾਂ ਲਗਾ ਕੇ ਮੁਫ਼ਤ ਲੈਂਦੇ ਸਨ ਦਵਾਈਆਂ

    ਚੰਡੀਗੜ੍ਹ, 21 ਦਸੰਬਰ : ਪੀਜੀਆਈ ਦੇ ਪ੍ਰਾਈਵੇਟ ਗ੍ਰਾਂਟ ਸੈੱਲ ਵਿੱਚ ਹੋਏ 1.14 ਕਰੋੜ ਦੇ ਘੁਟਾਲੇ ਤੋਂ ਪਹਿਲਾਂ ਆਯੁਸ਼ਮਾਨ ਅਤੇ ਹਿਮਕੇਅਰ ਵਰਗੀਆਂ ਸਰਕਾਰੀ ਯੋਜਨਾਵਾਂ ਵਿੱਚ ਵੀ ਕਰੋੜਾਂ ਦੀ ਫਰਜ਼ੀਵਾੜਾ ਹੋ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਘੁਟਾਲਿਆਂ ਦਾ ਮਾਸਟਰਮਾਈਂਡ ਵੀ ਦੁਰਲੱਭ ਕੁਮਾਰ ਹੀ ਸੀ। ਉਹ ਆਪਣੇ ਸਾਥੀਆਂ ਦੀ ਮਦਦ ਨਾਲ ਪੀਜੀਆਈ ਦੀ ‘ਅੰਮ੍ਰਿਤ ਫਾਰਮੇਸੀ’ ਤੋਂ ਫਰਜ਼ੀ ਮਰੀਜ਼ਾਂ ਦੇ…

    Read More »
  • DAV ਕਾਲਜ ਸਾਹਮਣੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

    DAV ਕਾਲਜ ਸਾਹਮਣੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

    ਜਲੰਧਰ, 21 ਦਸੰਬਰ : ਜਲੰਧਰ ਵਿੱਚ ਡੀ.ਏ.ਵੀ. ਕਾਲਜ ਨੇੜੇ ਦੇਰ ਰਾਤ ਸੰਘਣੀ ਧੁੰਦ ਕਾਰਨ ਇੱਕ ਕਾਰ ਖੜ੍ਹੇ ਕੰਟੇਨਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਵਿੱਚ ਸਵਾਰ ਲੋਕ ਵਾਲ-ਵਾਲ ਬਚ ਗਏ। ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਵਾਹਨ ਚਾਲਕ ਸੜਕ ਕਿਨਾਰੇ ਖੜ੍ਹੇ ਕੰਟੇਨਰ ਨੂੰ ਦੇਖ ਨਹੀਂ ਸਕਿਆ ਅਤੇ ਉਸ ਵਿੱਚ ਜਾ ਵੱਜਿਆ।…

    Read More »
  • ਲੁਧਿਆਣਾ 'ਚ ਦੋ ਹਫਤਿਆਂ 'ਚ ਹੋਈ 9ਵਾਰ ਫਾਇਰਿੰਗ

    ਲੁਧਿਆਣਾ ‘ਚ ਦੋ ਹਫਤਿਆਂ ‘ਚ ਹੋਈ 9ਵਾਰ ਫਾਇਰਿੰਗ

    ਲੁਧਿਆਣਾ, 21 ਦਸੰਬਰ : ਪਿਛਲੇ 15 ਦਿਨਾਂ ਤੋਂ ਲੁਧਿਆਣਾ ਵਿੱਚ ਖੌਫ ਦਾ ਮਾਹੌਲ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਵਿੱਚ ਦੋ ਹਫਤਿਆਂ ਦੇ ਅੰਦਰ 9 ਵਾਰ ਫਾਇਰਿੰਗ ਹੋ ਚੁੱਕੀ ਹੈ। 6ਦਸੰਬਰ ਤੋਂ ਲੈ ਕੇ 20 ਦਸੰਬਰ ਤੱਕ ਕਿਸੇ ਨਾ ਕਿਸੇ ਮਸਲੇ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਗੋਲੀਆਂ ਚੱਲਣ ਦੀ ਗੂੰਜ ਸੁਣਾਈ ਦੇ ਰਹੀ ਹੈ। ਮੈਨਚੈਸਟਰ ਦੇ…

    Read More »
  • ਬਹਾਦੁਰਕੇ ਰੋਡ 'ਤੇ ਡਾਇੰਗ ਯੂਨਿਟ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

    ਬਹਾਦੁਰਕੇ ਰੋਡ ‘ਤੇ ਡਾਇੰਗ ਯੂਨਿਟ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

    ਲੁਧਿਆਣਾ, 21 ਦਸੰਬਰ : ਬਹਾਦੁਰਕੇ ਰੋਡ ਸਥਿਤ ਏਕਤਾ ਡਾਇੰਗ ਵਿੱਚ ਐਤਵਾਰ ਸਵੇਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਟੀਮ ਸਮੇਤ ਤੁਰੰਤ ਮੌਕੇ ‘ਤੇ ਪਹੁੰਚੀਆਂ। ਥਾਣਾ ਸਲੇਮ ਟਾਬਰੀ ਦੇ ਤਫਤੀਸ਼ੀ ਅਫਸਰ ਹਰਮੇਸ਼ ਲਾਲ ਅਤੇ ਪੁਲਿਸ ਪਾਰਟੀ ਵੀ ਸੁਰੱਖਿਆ ਪ੍ਰਬੰਧਾਂ ਲਈ ਮੌਕੇ ‘ਤੇ ਮੌਜੂਦ ਰਹੀ। ਫਾਇਰ…

    Read More »
  • ਜਵਾਈ ਨੇ ਗੋਲ਼ੀ ਮਾਰ ਕੇ ਕੀਤੀ ਸੱਸ ਦੀ ਹੱਤਿਆ

    ਜਵਾਈ ਨੇ ਗੋਲ਼ੀ ਮਾਰ ਕੇ ਕੀਤੀ ਸੱਸ ਦੀ ਹੱਤਿਆ

    ਲੁਧਿਆਣਾ, 21 ਦਸੰਬਰ : ਜੀਟੀਬੀ ਨਗਰ, ਭਾਮੀਆਂ ਕਲਾਂ ਵਿੱਚ ਇਕ ਵਿਅਕਤੀ ਸਹੁਰੇ ਘਰ ਪਹੁੰਚਿਆ ਤੇ ਗੋਲੀ ਮਾਰ ਕੇ ਆਪਣੀ ਸੱਸ ਦੀ ਹੱਤਿਆ ਕਰ ਦਿੱਤੀ। ਜਮਾਲਪੁਰ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਪੂਨਮ ਪਾਂਡੇ ਵਜੋਂ ਹੋਈ ਹੈ, ਜੋ ਜੀਟੀਬੀ ਨਗਰ ਸ਼ਾਂਤੀ ਵਿਹਾਰ ਕਾਲੋਨੀ ਦੀ…

    Read More »
  • ਅੰਮ੍ਰਿਤਸਰ ਵਿਖੇ ਆਉਣ ਵਾਲੀਆਂ ਦੁਬਈ ਉਡਾਣਾਂ ਰੱਦ, ਇਹ ਰਿਹਾ ਕਾਰਨ

    ਅੰਮ੍ਰਿਤਸਰ ਵਿਖੇ ਆਉਣ ਵਾਲੀਆਂ ਦੁਬਈ ਉਡਾਣਾਂ ਰੱਦ, ਇਹ ਰਿਹਾ ਕਾਰਨ

    ਅੰਮ੍ਰਿਤਸਰ, 21 ਦਸੰਬਰ : ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣ ਸੇਵਾ ਲਗਾਤਾਰ ਪ੍ਰਭਾਵਤ ਹੋ ਰਹੀ ਹੈ। ਸ਼ਨੀਵਾਰ ਨੂੰ ਸਵੇਰੇ ਇਕ ਵਜੇ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੁਬਈ ਦੀ ਉਡਾਣ ਰੱਦ ਕਰ ਦਿੱਤੀ ਗਈ। ਕਤਰ ਏਅਰਵੇਜ਼ ਦੀ ਦੋਹਾ ਉਡਾਣ, ਜੋ ਕਿ ਸਵੇਰੇ 2:40 ਵਜੇ ਜਾਣ ਵਾਲੀ ਸੀ, ਇੰਡੀਗੋ ਦੀ ਪੁਣੇ ਉਡਾਣ 5:15 ਵਜੇ, ਏਅਰ ਇੰਡੀਆ ਐਕਸਪ੍ਰੈਸ ਦੀ…

    Read More »
  • ਗੋਲ਼ੀਆਂ ਮਾਰ ਕੇ ਤਿੰਨ ਨੂੰ ਜ਼ਖ਼ਮੀ ਕਰਨ ਵਾਲਾ ਬਦਮਾਸ਼ ਮੁਕਾਬਲੇ ’ਚ ਜ਼ਖ਼ਮੀ

    ਗੋਲ਼ੀਆਂ ਮਾਰ ਕੇ ਤਿੰਨ ਨੂੰ ਜ਼ਖ਼ਮੀ ਕਰਨ ਵਾਲਾ ਬਦਮਾਸ਼ ਮੁਕਾਬਲੇ ’ਚ ਜ਼ਖ਼ਮੀ

    ਅੰਮ੍ਰਿਤਸਰ, 21 ਦਸੰਬਰ : ਕੁਝ ਦਿਨ ਪਹਿਲਾਂ ਇਸਲਾਮਾਬਾਦ ਵਿਚ ਤਿੰਨ ਲੋਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲਾ ਬਦਮਾਸ਼ ਸ਼ਨਿਚਰਵਾਰ ਸ਼ਾਮ ਨੂੰ ਪੁਲਿਸ ਮੁਕਾਬਲੇ ਵਿਚ ਜ਼ਖਮੀ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਉਸ ਕੋਲੋਂ ਜਿਗਾਨਾ ਕੰਪਨੀ ਦਾ ਇਕ (ਤੁਰਕੀ-ਮੇਡ) ਪਿਸਤੌਲ ਬਰਾਮਦ ਕੀਤਾ ਗਿਆ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੁਲਜ਼ਮ ਦੀ ਪਛਾਣ ਚੰਦਨ…

    Read More »
  • ISI ਵੱਲੋਂ ਭੇਜੀ ਅੱਠ ਕਿੱਲੋ ਹੈਰੋਇਨ, ਦੋ ਡ੍ਰੋਨ ਤੇ ਪਿਸਤੌਲ ਬਰਾਮਦ

    ISI ਵੱਲੋਂ ਭੇਜੀ ਅੱਠ ਕਿੱਲੋ ਹੈਰੋਇਨ, ਦੋ ਡ੍ਰੋਨ ਤੇ ਪਿਸਤੌਲ ਬਰਾਮਦ

    ਅੰਮ੍ਰਿਤਸਰ, 21 ਦਸੰਬਰ : ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਭੇਜੇ ਦੋ ਡ੍ਰੋਨ, ਅੱਠ ਕਿਲੋਗ੍ਰਾਮ ਹੈਰੋਇਨ ਅਤੇ ਇਕ ਪਿਸਤੌਲ ਪੁਲਿਸ ਨੇ ਬਰਾਮਦ ਕੀਤਾ ਹੈ। ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਘਰਿੰਡਾ ਅਤੇ ਲੋਪੋਕੇ ਖੇਤਰਾਂ ਵਿਚ ਦੋ ਵੱਖ-ਵੱਖ ਖੇਪਾਂ ਬਰਾਮਦ ਕੀਤੀਆਂ, ਜੋ ਕਿ ਲਵਾਰਸ ਹਾਲਤ ਵਿਚ ਪਏ ਸਨ। ਪੁਲਿਸ ਨੇ ਅਣਪਛਾਤੇ ਸ਼ੱਕੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਿਸ ਸੁਪਰਡੈਂਟ ਆਦਿੱਤਿਆ ਵਾਰੀਅਰ ਨੇ…

    Read More »
  • 3 ਦਿਨ ਮੀਂਹ ਦੀ ਸੰਭਾਵਨਾ, 24 ਤੋਂ ਫਿਰ ਸੰਘਣੀ ਧੁੰਦ ਦਾ ਅਲਰਟ

    3 ਦਿਨ ਮੀਂਹ ਦੀ ਸੰਭਾਵਨਾ, 24 ਤੋਂ ਫਿਰ ਸੰਘਣੀ ਧੁੰਦ ਦਾ ਅਲਰਟ

    ਅੰਮ੍ਰਿਤਸਰ, 21 ਦਸੰਬਰ : ਪੰਜਾਬ ਵਿੱਚ ਅੱਜ ਅਤੇ ਅਗਲੇ ਦੋ ਦਿਨ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਕਾਰਨ ਪਹਾੜਾਂ ‘ਤੇ ਇਸ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਜਿਸ ਤੋਂ ਬਾਅਦ 24 ਦਸੰਬਰ ਤੋਂ ਪੰਜਾਬ ਇੱਕ ਵਾਰ ਫਿਰ ਧੁੰਦ ਦੀ ਲਪੇਟ ਵਿੱਚ ਆ ਜਾਵੇਗਾ। ਮੌਸਮ ਵਿਗਿਆਨ ਕੇਂਦਰ ਅਨੁਸਾਰ ਇਹ ਧੁੰਦ 27 ਦਸੰਬਰ ਅਤੇ ਉਸ…

    Read More »
  • ਪਤੀ-ਪਤਨੀ ਵਿਚਾਲੇ ਖ਼ੂਨੀ ਝੜਪ, ਇਕ-ਦੂਜੇ ’ਤੇ ਕੀਤਾ ਚਾਕੂਆਂ ਨਾਲ ਹਮਲਾ

    ਪਤੀ-ਪਤਨੀ ਵਿਚਾਲੇ ਖ਼ੂਨੀ ਝੜਪ, ਇਕ-ਦੂਜੇ ’ਤੇ ਕੀਤਾ ਚਾਕੂਆਂ ਨਾਲ ਹਮਲਾ

    ਲੁਧਿਆਣਾ, 21 ਦਸੰਬਰ : ਹੈਬੋਵਾਲ ਇਲਾਕੇ ਵਿਚ ਸ਼ਨਿਚਰਵਾਰ ਨੂੰ ਘਰੇਲੂ ਵਿਵਾਦ ਦੇ ਕਾਰਨ ਇਕ ਜੋੜੇ ਵਿਚ ਖ਼ੂਨੀ ਝੜਪ ਹੋ ਗਈ। ਵਿਵਾਦ ਇੰਨਾ ਵੱਧ ਗਿਆ ਕਿ ਪਤੀ-ਪਤਨੀ ਨੇ ਇਕ-ਦੂਜੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਵਿਚ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ…

    Read More »
Back to top button