
ਜਲੰਧਰ, 21 ਦਸੰਬਰ : ਜਲੰਧਰ ਵਿੱਚ ਡੀ.ਏ.ਵੀ. ਕਾਲਜ ਨੇੜੇ ਦੇਰ ਰਾਤ ਸੰਘਣੀ ਧੁੰਦ ਕਾਰਨ ਇੱਕ ਕਾਰ ਖੜ੍ਹੇ ਕੰਟੇਨਰ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਕਾਰ ਵਿੱਚ ਸਵਾਰ ਲੋਕ ਵਾਲ-ਵਾਲ ਬਚ ਗਏ। ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਵਾਹਨ ਚਾਲਕ ਸੜਕ ਕਿਨਾਰੇ ਖੜ੍ਹੇ ਕੰਟੇਨਰ ਨੂੰ ਦੇਖ ਨਹੀਂ ਸਕਿਆ ਅਤੇ ਉਸ ਵਿੱਚ ਜਾ ਵੱਜਿਆ। ਹਾਦਸੇ ਸਮੇਂ ਕਾਰ ਦੀ ਰਫ਼ਤਾਰ ਜ਼ਿਆਦਾ ਨਹੀਂ ਸੀ, ਜਿਸ ਕਾਰਨ ਕਾਰ ਵਿੱਚ ਬੈਠੇ ਲੋਕ ਸੁਰੱਖਿਅਤ ਬਚ ਗਏ, ਹਾਲਾਂਕਿ ਕਾਰ ਦਾ ਕਾਫ਼ੀ ਨੁਕਸਾਨ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਕਾਰ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ।



