National

NASA ਦੇ ਆਰਟੇਮਿਸ 2 ਮਿਸ਼ਨ ਤੋਂ ਜ਼ਿਆਦਾ ਇਸ ਵੀਡੀਓ ਦੀ ਹੋ ਰਹੀ ਚਰਚਾ, ਪਲੇਨ ’ਚ ਬੈਠੇ-ਬੈਠੇ ਕੀਤਾ ਕਮਾਲ

ਨਵੀਂ ਦਿੱਲੀ, 3 ਅਪ੍ਰੈਲ : ਨਾਸਾ ਦੇ ਆਰਟੇਮਿਸ 2 ਮਿਸ਼ਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸੇਂਟ ਕਰੌਇਕਸ ਤੋਂ ਸ਼ਾਰਲੋਟ ਜਾ ਰਹੀ ਇੱਕ ਕਮਰਸ਼ੀਅਲ ਯੂ.ਐਸ. ਫਲਾਈਟ ਦੇ ਇੱਕ ਯਾਤਰੀ ਨੇ ਆਪਣੇ ਫ਼ੋਨ ਵਿੱਚ ਕੈਦ ਕੀਤਾ ਹੈ।
ਵੀਡੀਓ ਵਿੱਚ ਬੁੱਧਵਾਰ ਨੂੰ ਫਲੋਰਿਡਾ ਤੋਂ ਲਾਂਚ ਕੀਤੇ ਗਏ ਆਰਟੇਮਿਸ 2 ਮਿਸ਼ਨ ਦੀ ਇੱਕ ਸ਼ਾਨਦਾਰ ਝਲਕ ਦਿਖਾਈ ਦਿੰਦੀ ਹੈ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਤਹਿਤ ਚਾਰ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੇ ਚਾਰੇ ਪਾਸੇ ਲਗਭਗ ਦਸ ਦਿਨਾਂ ਦੀ ਯਾਤਰਾ ‘ਤੇ ਭੇਜਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button