Punjab

ਯੂਥ ਕਾਂਗਰਸ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢਿਆ ਵਿਸ਼ਾਲ ਟਰੈਕਟਰ ਮਾਰਚ 

ਸ਼ਹੀਦੀ ਸਮਾਰਕ ’ਤੇ ਪਹੁੰਚ ਕਾਂਗਰਸੀ ਆਗੂਆਂ ਨੇ ਸ਼ਹੀਦਾਂ ਨੂੰ ਹੋਏ ਨਤਮਸਤਕ

ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ

ਫਿਰੋਜ਼ਪੁਰ, 22 ਮਾਰਚ- ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯੂਥ ਕਾਂਗਰਸ ਵੱਲੋਂਨੌਕਰੀ ਦਿਓ ਨਸ਼ਾ ਨਹੀਂ’ ਦੇ ਬੈਨਰ ਹੇਠ ਇਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾਵੇਗਾ, ਜਿਸ ਦੀ ਅਗਵਾਈ ਕਾਂਗਰਸ ਦੇ ਨੈਸ਼ਨਲ ਕਨਵੀਨਰ ਸ੍ਰੀ ਉਦੇ ਭਾਨ ਚਿੰਬ, ਯੂਥ ਕਾਂਗਰਸ ਸੂਬਾ ਪ੍ਰਧਾਨ ਸ਼੍ਰੀ ਮੋਹਿਤ ਮਹਿੰਦਰਾ, ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਸਾਂਸਦ ਮੈਂਬਰ  ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਸਾਬਕਾ ਵਿਧਾਇਕ ਰਮਿੰਦਰ ਆਵਲਾ, ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕੀਤੀ। ਇਹ ਟਰੈਕਟਰ ਮਾਰਚ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ ਤੋਂ ਸ਼ੁਰੂ ਹੋ  ਹੁਸੈਨੀਵਾਲਾ ਸਮਾਰਕਾਂ ’ਤੇ ਪਹੁੰਚਿਆ, ਜਿੱਥੇ ਸੀਨੀਅਰ ਕਾਂਗਰਸੀ ਆਗੂਆਂ ਦੇ ਨਾਲ–ਨਾਲ ਹਜ਼ਾਰਾਂ ਦੀ ਤਾਦਾਦ ’ਚ ਪਹੁੰਚੇ ਯੂਥ ਕਾਂਗਰਸੀ ਵਰਕਰਾਂ ਨੇ ਸ਼ਹੀਦ–ਏ–ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਬੀ.ਕੇ. ਦੱਤ ਤੇ ਰਾਜਮਾਤਾ ਦੀ ਸਮਾਧ ’ਤੇ ਸਿਜਦਾ ਕਰਦੇ ਹੋਏ ਨਤਮਸਤਕ ਹੋਏ। ਇਸ ਮੌਕੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਸਾਂਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਹਲਕਾ ਦਿਹਾਤੀ ਇੰਚਾਰਜ ਆਸ਼ੂ ਬੰਗੜ, ਯਕੂਬ ਭੱਟੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਫਿਰੋਜਪੁਰ ਨੇ ਸੰਬੋਧਨ ਕਰਦੇ ਹੋਏ ਨੌਜਵਾਨਾਂ ਨੂੰ ਸ਼ਹੀਦਾਂ ਦੇ ਮਾਰਗ ’ਤੇ ਚੱਲ ਕੇ ਹੱਕ–ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਝੂਠੇ ਲਾਰੇ ਲਾ ਕੇ ਸਤਾ ਦਾ ਸੁੱਖ ਭੋਗ ਰਹੀ ਆਪ ਸਰਕਾਰ ਨੂੰ ਚੱਲਦਾ ਕਰਨ ਦਾ ਸੰਦੇਸ਼ ਦਿੱਤਾਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਆਪ ਦੇ ਰਾਜ ’ਚ ਨਸ਼ਾ, ਤਸਕਰੀ, ਲੁੱਟ–ਖੋਹ, ਗੈਂਗਸਟਰਵਾਦ ਚਰਮ ਸੀਮਾ ’ਤੇ ਹੈ, ਜਿਸ ਨੂੰ ਨੱਥ ਪਾਉਣਾ ਬਹੁਤਾ ਜ਼ਰੂਰੀ ਹੈ ਤੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸੂਬੇ ਦੇ ਲੋਕ ਭਗਵੰਤ ਮਾਨ ਦੀ ਸਰਕਾਰ ਨੂੰ ਸੂਬੇ ਵਿਚੋਂ ਚੱਲਦਾ ਕਰਨ, ਕਿਉਂਕਿ ਪੰਜਾਬ ਦੀ ਲਾਅ ਐਂਡ ਆਡਰ ਦੀ ਸਥਿੱਤੀ ਨੂੰ ਸਾਂਭਣ ’ਚ ਭਗਵੰਤ ਮਾਨ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਤੇ ਦਿਨੋਂ–ਦਿਨ ਲੁੱਟਾਂਖੋਹਾਂ, ਚੋਰੀਆਂ ਡਕੈਤੀਆਂ, ਗੋਲੀਬਾਰੀ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਇਸ ਮੌਕੇ ਯਕੂਬ ਭੱਟੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਫਿਰੋਜਪੁਰ, ਰਾਜਿੰਦਰ  ਛਾਬੜਾ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਰਿਸ਼ੀ ਸ਼ਰਮਾ, ਵਿਜੇ ਗੋਰੀਆ, ਕਰਨ ਬਰਾੜ ਹਲਕਾ ਪ੍ਰਧਾਨ ਦਿਹਾਤੀ, ਬਲੀ ਸਿੰਘ ਹਲਕਾ ਪ੍ਰਧਾਨ ਸ਼ਹਿਰੀ, ਪਰਮਿੰਦਰ ਲਾਡਾ ਜਰਨਲ ਸੇਕਟਰੀ, ਮਹਿਕਦੀਪ ਸਿੰਘ ਵਾਇਸ ਪ੍ਰਧਾਨ, ਤੇਜਬੀਰ ਖਾਰਾ, ਨਵਜੋਤ ਸਿੰਘ ਪਿੰਕੀ ਸਕੱਤਰ ਪੰਜਾਬ, ਜਸ਼ਨ ਭੁੱਲਰ ਪ੍ਰਧਾਨ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ, ਕਰਨ ਗਿੱਲ, ਲਵ ਵਲੂਰ, ਗੁਰਨੂਰ ਭੁੱਲਰ, ਅਨਸ਼, ਗੁਰਚਰਨ ਸਿੰਘ ਨਾਹਰ, ਹਰਚਰਨ ਸਿੰਘ, ਸਤਨਾਮ ਸਿੰਘ, ਤੇਜਿੰਦਰ ਸਿੰਘ ਬਿੱਟੂ, ਸੁਖਜਿੰਦਰ ਸਿੰਘ ਆਰਿਫ਼ ਕੇ, ਕਸ਼ਮੀਰ ਸਿੰਘ ਭੁੱਲਰ, ਗੁਰਚਰਨ ਸਿੰਘ, ਰਿੰਕੂ ਗਰੋਵਰ, ਹਰਿੰਦਰ ਖੋਸਾ, ਸੁਖਰਾਜ, ਸੁਖਜੀਤ ਸਿੰਘ, ਵਿਜੇ ਗੋਰੀਆ, ਸਰਵਣ ਸਿੰਘ ਨੰਬਰਦਾਰ, ਸਰਪੰਚ ਕਿੱਕਰ ਸਿੰਘ, ਮੰਗਲ ਸਰਪੰਚ, ਪਰਮਿੰਦਰ ਸਿੰਘ ਭਿੰਦਾ, ਬੋਰਡ ਸਿੰਘ ਐਮ.ਸੀ, ਮੇਜਰ ਸਿੰਘ, ਪਰਮਿੰਦਰ ਹਾਂਡਾ, ਗੱਬਰ ਐਮ.ਸੀ, ਸਰਜੀਤ ਐਮ.ਸੀ, ਸਤਨਾਮ ਐਮ.ਸੀ, ਮਰਕਸ ਭੱਟੀ ਆਦਿ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਨੇ ਹੁਸੈਨੀਵਾਲਾ ਪਹੁੰਚ ਸ਼ਹੀਦਾਂ ਨੂੰ ਸਿਜਦਾ ਕੀਤਾ। ਅਖੀਰ ਵਿਚ ਯੂਥ ਕਾਂਗਰਸ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਯਕੂਬ ਭੱਟੀ ਨੇ ਸਮੁੱਚੀ ਕਾਂਗਰਸੀ ਸੀਨੀਅਰ ਲੀਡਰਸ਼ਿਪ ਤੇ ਨੌਜਵਾਨ ਕਾਂਗਰਸੀ ਵਰਕਰਾਂ ਦਾ ਟਰੈਕਟਰ ਮਾਰਚ ਨੂੰ ਵਿਸ਼ਾਲ ਤੇ ਸਫਲ ਬਣਾਉਣ ’ਤੇ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button