Punjab

ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਾ ਨਾਮਜ਼ਦ

ਫਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)- ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਕਾਲੇ ਕੇ ਹਿਠਾੜ ਵਿਖੇ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਆਰਿਫ ਕੇ ਪੁਲਿਸ ਨੇ ਉਸ ਖਿਲਾਫ 303 ਬੀਐੱਨਐੱਸ 21 ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਕ ਪੱਤਰ ਨੰਬਰ 1 ਸਪੈਸ਼ਲ ਮਿਤੀ 20 ਫਰਵਰੀ 2005 ਵੱਲੋਂ ਮਨਪ੍ਰੀਤ ਸਿੰਘ ਜੇਈ ਜੂਨੀਅਰ ਇੰਜੀਨੀਅਰ ਕਮ ਮਾਈਨਿੰਗ ਇੰਸਪੈਕਟਰ ਫਿਰੋਜ਼ਪੁਰ ਮੌਸੂਲ ਹੋਇਆ ਕਿ ਮਿਤੀ 20 ਫਰਵਰੀ 2025 ਨੂੰ ਨਾਜਾਇਜ਼ ਮਾਈਨਿੰਗ ਸਬੰਧੀ ਜ਼ਿਲ੍ਹਾ ਫਿਰੋਜ਼ਪੁਰ ਦੀ ਚੈਕਿੰਗ ਕੀਤੀ ਜਾ ਰਹੀ ਸੀ, ਚੈਕਿੰਗ ਦੌਰਾਨ ਪਿੰਡ ਬੰਡਾਲਾ ਦੀ ਨਾਜਾਇਜ਼ ਮਾਈਨਿੰਗ ਦੀ ਸੂਚਨਾ ਪ੍ਰਾਪਤ ਹੋਣ ’ਤੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਮੌਕਾ ’ਤੇ ਖੱਡੇ ਵਿਚ ਇਕ ਟਰੈਕਅਰ ਸਮੇਤ ਟਰਾਲੀ ਰੇਤਾ ਨਾਲ ਭਰੀ ਹੋਈ ਮਿਲੀ ਤੇ ਪੁਲਿਸ ਪਾਰਟੀ ਨੂੰ ਫੋਨ ਕੀਤਾ ਗਿਆ। ਪੁਲਿਸ ਪਾਰਟੀ ਦੇ ਆਉਣ ਉਪਰੰਤ ਉਕਤ ਟਰੈਕਅਰ ਟਰਾਲੀ ਦਾ ਚਲਾਨ ਅਧੀਨ ਰੂਲ 74-75 ਲਈ ਥਾਣੇ ਲੈ ਕੇ ਜਾਣ ਲਈ ਟਰੈਕਟਰ ਡਰਾਈਵਰ ਨੂੰ ਕਿਹਾ ਤਾਂ ਉਸ ਵੱਲੋਂ ਆਪਣੇ ਸਾਥੀਆਂ ਨੂੰ ਇਕੱਠਾ ਕਰ ਲਿਆ ਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਟਰੈਕਟਰ ਟਰਾਲੀ ਭਜਾ ਕੇ ਲੈ ਗਿਆ। ਜਾਂਚਕਰਤਾ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button