
ਫਿਰੋਜ਼ਪੁਰ, 21 ਫਰਵਰੀ (ਬਾਲ ਕਿਸ਼ਨ)- ਤਲਵੰਡੀ ਭਾਈ ਦੇ ਇਕ ਪਿੰਡ ਵਿਖੇ ਨਾਬਾਲਿਗ ਲੜਕੀ ਦੀ ਗਲਤ ਵੀਡਿਓ ਕਾਲ ਕਰਕੇ ਉਸ ਦੀ ਸਕਰੀਨ ਰਿਕਾਰਡਿੰਗ ਕਰਕੇ ਵੈਟਸਐਪ ਮੋਬਾਇਲ ’ਤੇ ਵਾਇਰਲ ਕਰਨ ਦੇ ਦੋਸ਼ ਵਿਚ ਸਾਈਬਰ ਕਰਾਈਮ ਨੇ ਨਾਬਾਲਿਗ ਲੜਕੇ ਖਿਲਾਫ 294 ਬੀਐੱਨਐੱਸ 67 ਆਈਟੀ ਐਕਟ 14 (1) ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਨਾਬਾਲਿਗ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਉਮਰ ਕਰੀਬ 16 ਸਾਲ ਦੀ ਦੋਸ਼ੀ ਨਾਬਾਲਿਗ ਲੜਕੇ ਉਮਰ ਕਰੀਬ 16 ਸਾਲ ਨੇ ਗਲਤ ਵੀਡਿਓ ਕਾਲ ਕਰਕੇ ਉਸ ਦੀ ਸਕਰੀਨ ਰਿਕਾਰਡਿੰਗ ਕਰਕੇ ਵਟਸਐਪ ਮੋਬਾਇਲ ਨੰਬਰ ’ਤੇ ਵਾਇਰਲ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਨਵਨੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਨਾਬਾਲਿਗ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



