ਸਕੂਲ ਯਾਰੇ ਸ਼ਾਹ ਦੀ ਵਿਦਿਆਰਥਣ ਪ੍ਰੀਤ ਕੌਰ ਨੇ ਜ਼ਿਲ੍ਹੇ ਵਿਚੋਂ ਕੀਤਾ ਪਹਿਲਾ ਸਥਾਨ ਹਾਸਲ
ਬਲਾਕ ਸਤੀਏ ਵਾਲੇ ਦਾ ਮਾਣ ਵਧਾਇਆ
ਫਿਰੋਜ਼ਪੁਰ 17 ਫਰਵਰੀ (ਬਾਲ ਕਿਸ਼ਨ):ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਦੀ ਅਗਵਾਈ ਵਿੱਚ ਦਿਵਿਆਂਗਜਨ ਬੱਚਿਆਂ ਦੇ ਵੱਖ ਵੱਖ ਕੈਟਾਗਰੀ ਅਨੁਸਾਰ ਜ਼ਿਲ੍ਹਾ ਪੱਧਰੀ ਪ੍ਰਤਿਭਾ ਖੋਜ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਡੀਐੱਸਆਰਸੀ ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਇਸ ਪ੍ਰਗੋਰਾਮ ਵਿੱਚ ਸੁੰਦਰ ਲਿਖਾਈ, ਸਭਿਆਚਾਰਕ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਯਾਰੇਸ਼ਾਹ ਵਾਲਾ ਦੀ ਬੱਚੀ ਪ੍ਰੀਤ ਕੌਰ ਸੀਪੀ ਕੈਟਾਗਰੀ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚੋਂ ਸੁੰਦਰ ਲਿਖਾਈ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਬਲਕਾਰ ਸਿੰਘ ਗਿੱਲ ਅਤੇ ਸਮੂਹ ਸਟਾਪ ਤੇ ਸੈਂਟਰ ਸ਼ੇਰਖਾਂ ਮਾਣ ਵਧਾਇਆ। ਇਸ ਮੌਕੇ ਡੀਈਓ ਦਫਤਰ ਤੋਂ ਪਹੁੰਚੇ ਅਫਸਰ ਸਾਹਿਬਾਨ ਨੇ ਬੱਚਿਆਂ ਨੂੰ ਇਨਾਮ ਵੰਡੇ ਤੇ ਬੱਚਿਆਂ ਦੀ ਹੌਂਸਲਾ ਵਧਾਇਆ। ਇਸ ਪ੍ਰਗੋਰਾਮ ਵਿੱਚ ਡੀਈੳ ਦਫ਼ਤਰ ਤੋਂ ਸਰਬਜੀਤ ਸਿੰਘ, ਪਵਨ, ਕ੍ਰਿਸ਼ਨ ਮੋਹਨ ਚੋਬੇ ਡੀਐੱਸਈ, ਗੁਰਬਚਨ ਸਿੰਘ, ਅੰਮਿ੍ਤਪਾਲ ਸਿੰਘ ਆਈਈਆਰਟੀ, ਬਲਕਾਰ ਸਿੰਘ ਆਈਈਏਟੀ ਅਤੇ ਹੋਰ ਅਧਿਆਪਕ ਸਾਥੀ ਹਾਜ਼ਰ ਸਨ। ਇਸ ਪ੍ਰਾਪਤੀ ਲਈ ਹੈੱਡ ਟੀਚਰ ਬਲਕਾਰ ਸਿੰਘ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਵਿਦਿਆਰਥਣ ਪ੍ਰੀਤ ਕੌਰ ਨੂੰ ਵਧਾਈ ਦਿੱਤੀ। ਇਸ ਮੌਕੇ ਅਧਿਆਪਕ ਗੌਰਵ ਕੁਮਾਰ, ਹਰਦੀਪ ਕੌਰ, ਗਗਨਦੀਪ ਕੌਰ, ਰਜਿੰਦਰ ਕੌਰ ਅਤੇ ਹਰਭਜਨ ਕੌਰ ਹਾਜ਼ਰ ਸਨ।



