
ਭੁਲੱਥ (ਕਪੂਰਥਲਾ), 16 ਫਰਵਰੀ- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ‘ਤੇ ਪੈਂਦੇ ਪਿੰਡ ਬਾਗੜੀਆਂ ਦਾ ਵਸਨੀਕ ਨੌਜਵਾਨ ਮਨਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਵਾਪਸ ਪਰਤਿਆ। ਭੁਲੱਥ ਪੁਲਿਸ ਪ੍ਰਸ਼ਾਸਨ ਵਲੋਂ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ ਗਿਆ। ਮਨਿੰਦਰ ਸਿੰਘ ਦੇ ਘਰ ਵਾਪਸ ਪਰਤਣ ਤੇ ਪਰਿਵਾਰਿਕ ਮੈਂਬਰ ਸਦਮੇ ਵਿੱਚ ਲੱਗ ਰਹੇ ਸਨ। ਮਨਿੰਦਰ ਸਿੰਘ ਆਪਣੇ ਨਾਲ ਹੱਡ ਬੀਤੀ ਦੱਸਣ ਤੋਂ ਅਸੱਮਰਥ ਲੱਗ ਰਿਹਾ ਸੀ, ਜਿਸ ਨੇ ਕੋਈ ਵੀ ਗੱਲ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ।



