Punjab

ਡਾਕਟਰ ਨੇ ਆਸ਼ਾ ਵਰਕਰ ਨਾਲ ਮਿਲ ਕੇ ਵੇਚੀ ਨਵਜੰਮੀ ਬੱਚੀ, ਚਾਰ ਮਹੀਨੇ ਵਿਲਕਦੀ ਰਹੀ ਮਾਂ; ਮਾਮਲਾ ਦਰਜ

ਅੰਮ੍ਰਿਤਸਰ, 14 ਫਰਵਰੀ– 12 ਅਕਤੂਬਰ 2024 ਨੂੰ ਥਾਣਾ ਲੋਪੋਕੇ ਦੇ ਪਿੰਡ ਰਾਣੀਆਂ ਦੀ ਵਸਨੀਕ ਸੀਮਾ ਕੌਰ ਦੇ ਘਰ ਇਕ ਧੀ ਦਾ ਜਨਮ ਹੋਇਆ, ਪਰ ਉਸ ਨੇ ਅੱਜ ਤੱਕ ਆਪਣੀ ਧੀ ਦਾ ਮੂੰਹ ਵੀ ਨਹੀਂ ਦੇਖਿਆਕਿਉਂਕਿ ਜਿਸ ਹਸਪਤਾਲ ’ਚ ਉਸ ਨੇ ਆਪਣੀ ਧੀ ਨੂੰ ਜਨਮ ਦਿੱਤਾ ਸੀ, ਉਸ ਦੇ ਮਾਲਕ ਡਾਕਟਰ ਨੇ ਦੋ ਆਸ਼ਾ ਵਰਕਰਾਂ ਨਾਲ ਮਿਲ ਕੇ ਉਸ ਦੀ ਧੀ ਵੇਚ ਦਿੱਤੀ ਸੀ। ਅੱਜ ਵੀ ਔਰਤ ਆਪਣੀ ਧੀ ਦਾ ਚਿਹਰਾ ਦੇਖਣ ਲਈ ਤਰਸ ਰਹੀ ਹੈ। ਔਰਤ ਨੂੰ ਉਮੀਦ ਹੈ ਕਿ ਪੁਲਿਸ ਉਸ ਨੂੰ ਇਨਸਾਫ਼ ਦਿਵਾਏਗੀ ਤੇ ਉਸ ਦਾ ਬੱਚਾ ਵਾਪਸ ਦਿਵਾਏਗੀਜਦੋਂ ਔਰਤ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਸਪਤਾਲ ਦੇ ਮਾਲਕ ਡਾ. ਪੰਕਜ ਸ਼ਰਮਾ, ਡਾ. ਸਰਬਜੀਤ ਸਿੰਘ, ਆਸ਼ਾ ਵਰਕਰ ਨੀਤੂ ਤੇ ਆਸ਼ਾ ਵਰਕਰ ਸੰਦੀਪ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਬੱਚਾ ਖਰੀਦਣ ਵਾਲਿਆਂ ਦੀ ਵੀ ਪਛਾਣ ਕੀਤੀ ਜਾਵੇਗੀ। ਥਾਣਾ ਲੋਪੋਕੇ ਦੇ ਪਿੰਡ ਰਾਣੀਆਂ ਦੀ ਸੀਮਾ ਕੌਰ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ। ਲਗਭਗ ਸੱਤ-ਅੱਠ ਸਾਲ ਪਹਿਲਾਂ, ਉਸ ਦੀ ਜਾਣ-ਪਛਾਣ ਪਿੰਡ ਰਾਣੀਆਂ ਦੇ ਹਰਪਾਲ ਸਿੰਘ ਨਾਲ ਹੋਈ ਸੀ। ਹਰਪਾਲ ਸਿੰਘ ਵਿਆਹ ਦੇ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਤੇ ਇਸ ਦੌਰਾਨ ਉਹ ਗਰਭਵਤੀ ਵੀ ਹੋ ਗਈ, ਪਰ ਬਾਅਦ ’ਚ ਹਰਪਾਲ ਸਿੰਘ ਨੇ ਉਸ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਸਬੰਧੀ ਉਸ ਦੇ ਬਿਆਨ ਦੇ ਆਧਾਰ ’ਤੇ 26 ਦਸੰਬਰ 2024 ਨੂੰ ਲੋਪੋਕੇ ਪੁਲਿਸ ਥਾਣੇ ’ਚ ਜਬਰ ਜਨਾਹ ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਪੁਲਿਸ ਨੇ ਮੁਲਜ਼ਮ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਮੁਲਜਮ ਅੱਜ ਵੀ ਜੇਲ੍ਹ ’ਚ ਹੈ। ਉਸ ਨੇ ਦੱਸਿਆ ਕਿ 12 ਅਕਤੂਬਰ 2024 ਨੂੰ ਉਹ ਗਰਭ ਅਵਸਥਾ ਦੀ ਜਾਂਚ ਲਈ ਆਪਣੇ ਪਿੰਡ ਦੀ ਆਸ਼ਾ ਵਰਕਰ ਸੰਦੀਪ ਕੌਰ ਨਾਲ ਹਰਸੀਰਤ ਹਸਪਤਾਲ ਨਰਾਇਣਗੜ੍ਹ ਛੇਹਰਟਾ ਅੰਮ੍ਰਿਤਸਰ ਗਈ ਸੀ। 12 ਅਕਤੂਬਰ 2024 ਨੂੰ ਉਸ ਵੱਡਾ ਆਪ੍ਰੇਸ਼ਨ ਜ਼ਰੀਏ ਧੀ ਨੂੰ ਜਨਮ ਦਿੱਤਾ। ਉਸ ਨੇ ਹੋਸ਼ ਆਉਣ ’ਤੇ ਜਦੋਂ ਆਸ਼ਾ ਵਰਕਰ ਸੰਦੀਪ ਕੌਰ ਨੂੰ ਆਪਣੀ ਧੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਚੈੱਕ-ਅੱਪ ਲਈ ਲਿਜਾਇਆ ਗਿਆ ਹੈ। ਇਸ ਤੋਂ ਬਾਅਦ 14 ਅਕਤੂਬਰ 2024 ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਪਰ ਉਸ ਨੂੰ ਉਸ ਦਾ ਬੱਚੀ ਨਹੀਂ ਦਿੱਤੀ ਗਈ। ਆਸ਼ਾ ਵਰਕਰ ਸੰਦੀਪ ਕੌਰ ਨੇ ਉਸ ਨੂੰ ਦੱਸਿਆ ਕਿ ਉਸ ਦਾ ਬੱਚਾ ਬਿਮਾਰ ਹੈ ਤੇ ਉਸ ਨੂੰ ਬੱਚਿਆਂ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਉਹ ਠੀਕ ਹੋ ਜਾਵੇਗਾ ਤਾਂ ਉਹ ਉਸ ਨੂੰ ਮਿਲ ਜਾਵੇਗਾ। ਪਿੰਡ ਆਉਣ ਤੋਂ ਬਾਅਦ ਵੀ ਕਈ ਵਾਰ ਉਸ ਨੇ ਆਸ਼ਾ ਵਰਕਰ ਸੰਦੀਪ ਕੌਰ ਨੂੰ ਬੱਚੇ ਬਾਰੇ ਪੁੱਛਿਆ, ਪਰ ਉਸ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਇਸ ਦੌਰਾਨ ਆਸ਼ਾ ਵਰਕਰ ਨੇ ਉਸ ਦਾ ਫ਼ੋਨ ਨੰਬਰ ਵੀ ਬਲੈਕ ਲਿਸਟ ਕਰ ਦਿੱਤਾ। ਪਰ ਦੋ ਮਹੀਨੇ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਡਾ. ਸਰਬਜੀਤ ਸਿੰਘ, ਆਸ਼ਾ ਵਰਕਰ ਨੀਤੂ ਤੇ ਹਸਪਤਾਲ ਦੇ ਮਾਲਕ ਡਾ. ਪੰਕਜ ਸ਼ਰਮਾ ਨਾਲ ਮਿਲ ਕੇ ਉਸ ਦੀ ਬੱਚੀ ਵੇਚ ਦਿੱਤੀ ਸੀ। ਸੀਮਾ ਨੇ ਕਿਹਾ ਕਿ ਆਸ਼ਾ ਵਰਕਰ ਨੇ ਖ਼ੁਦ ਉਸ ਨੂੰ ਦੱਸਿਆ ਸੀ ਕਿ ਹਸਪਤਾਲ ਦਾ ਮਾਲਕ, ਡਾਕਟਰ ਵੀ ਬੱਚੇ ਵੇਚਣ ’ਚ ਸ਼ਾਮਿਲ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਐੱਸਆਈ ਕੰਵਲਜੀਤ ਕੌਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ

Related Articles

Leave a Reply

Your email address will not be published. Required fields are marked *

Back to top button