Punjab

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਧਾਰਾ 163 ਲਾਗੂ

ਫ਼ਿਰੋਜ਼ਪੁਰ, 14 ਫਰਵਰੀ- ਵਧੀਕ ਜ਼ਿਲ੍ਹਾ ਮੈਜਿਸਟਰੇਟਫ਼ਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ, ਪੀ.ਸੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਵੱਲੋਂ ਪ੍ਰੀਖਿਆਵਾਂ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦਾਇਰੇ ਵਿੱਚ ਮਿਤੀ 15-02-2025 ਤੋਂ 04-04-2025 ਤੱਕ ਧਾਰਾ 163 ਲਗਵਾਉਣ ਦੇ ਹੁਕਮ ਜਾਰੀ ਕੀਤੇ ਹਨ।ਉਨ੍ਹਾਂ ਕਿਹਾ ਕਿ ਚੇਅਰਮੈਨਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਦੇ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ ਸੈਂਟਰਲ ਬੋਰਡ ਆਫ ਸਕੂਲ ਐਜੂਕੇਸ਼ਨ ਵੱਲੋਂ 15-02-2025 ਤੋਂ 04-04-2025 ਤੱਕ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਲਈ ਜ਼ਿਲ੍ਹੇ ਫ਼ਿਰੋਜ਼ਪੁਰ ਵਿੱਚ ਵੱਖ ਵੱਖ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਐਚ.ਐਮ ਡੀ.ਏ.ਵੀ ਪਬਕਿਲ ਸਕੂਲ ਫਿਰੋਜ਼ਪੁਰ ਸ਼ਹਿਰ, ਸ਼ਾਹ ਬਲਵੰਤ ਰਾਇ ਡੀ.ਏ.ਵੀ ਪਬਲਿਕ ਸਕੂਲ ਤਲਵੰਡੀ ਭਾਈ, ਆਰ.ਐਸ.ਡੀ ਰਾਜ ਰਤਨ ਪਬਲਿਕ ਸਕੂਲ ਫਿਰੋਜ਼ਪੁਰ ਸ਼ਹਿਰ, ਡੀ.ਸੀ ਮਾਡਲ ਸਕੂਲ ਫਿਰੋਜ਼ਪੁਰ ਸ਼ਹਿਰ, ਜੇ.ਕੇ.ਐਸ ਪਬਲਿਕ ਸਕੂਲ ਗੁਰੂਹਰਸਹਾਇ, ਪੈਰਾਡਾਈਜ ਪਬਲਿਕ ਸਕੂਲ ਜ਼ੀਰਾ, ਦਾਸ ਐਂਡ ਬਰਾਊਨ ਵਰਲਡ ਸਕੂਲ ਫਿਰੋਜ਼ਪੁਰ, ਦਿੱਲੀ ਪਬਲਿਕ ਸਕੂਲ ਫਿਰੋਜ਼ਪੁਰ, ਦ ਹੀਰਾ ਪਬਲਿਕ ਸਕੂਲ ਜ਼ੀਰਾ, ਪੀ.ਐਮ ਸ੍ਰੀ ਸਕੂਲ ਜਵਾਹਰ ਨਵੋਦਿਯਾ ਵਿਦਿਆਲਿਆ ਮਹੀਆਂਵਾਲਾ ਕਲਾਂ ਫਿਰੋਜ਼ਪੁਰ, ਪੀ.ਐਮ ਸ੍ਰੀ ਕੇਂਦਰੀ ਵਿਦਿਆਲਿਆ ਨੰ:2 ਫਿਰੋਜ਼ਪੁਰ ਛਾਉਣੀ ਸ਼ਾਮਿਲ ਹਨ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਉਕਤ ਪ੍ਰੀਖਿਆ ਕੇਂਦਰਾਂ ਤੇ ਧਾਰਾ 163 ਲਗਾਉਣ ਲਗਾਈ ਗਈ ਹੈ। ਇਹ ਹੁਕਮ ਇਹਨਾਂ ਪ੍ਰੀਖਿਆਵਾਂ ’ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ’ਤੇ ਲਾਗੂ ਨਹੀਂ ਹੋਣਗੇ

Related Articles

Leave a Reply

Your email address will not be published. Required fields are marked *

Back to top button