Punjab

ਸੂਬੇ ‘ਚ ਦਿਨ ਦੇ ਨਾਲ ਰਾਤ ’ਚ ਵੀ ਤਾਪਮਾਨ ਆਮ ਤੋਂ ਹੋਇਆ ਵੱਧ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ

ਲੁਧਿਆਣਾ, 12 ਫਰਵਰੀ- ਫਰਵਰੀ ਵਿਚ ਮਾਰਚ ਵਰਗੀ ਗਰਮੀ ਮਹਿਸੂਸ ਹੋਣ ਲੱਗੀ ਹੈ। ਦਿਨ ਦੇ ਨਾਲ ਰਾਤ ਦਾ ਤਾਪਮਾਨ ਵੀ ਆਮ ਤੋਂ ਵੱਧ ਚੱਲ ਰਿਹਾ ਹੈ। ਮੰਗਲਵਾਰ ਨੂੰ ਪੰਜਾਬ ਦੇ ਲਗਪਗ 15 ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾਅਬੋਹਰ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਤੋਂ ਵੱਧ ਰਿਹਾ। ਇਸੇ ਤਰ੍ਹਾਂ ਹੁਸ਼ਿਆਰਪੁਰ ਦਾ ਵੱਧ ਰਿਹਾ। ਇਸੇ ਤਰ੍ਹਾਂ ਹੁਸ਼ਿਆਰਪੁਰ ਦਾ ਵੱਧ ਤੋਂ ਵੱਧ ਤਾਪਮਾਨ, 27.8 ਡਿਗਰੀ, ਰੋਪੜ ਦਾ 26.8, ਪਟਿਆਲਾ ਦਾ 26.6 ਤੇ ਲੁਧਿਆਣਾ ਦਾ 25.4 ਡਿਗਰੀ ਸੈਲਸੀਅਸ ਰਿਹਾਬੁੱਧਵਾਰ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਬਦਲ ਸਕਦਾ ਹੈ। ਬੱਦਲ ਛਾਏ ਰਹਿਣ ਦੇ ਨਾਲ-ਨਾਲ ਕਿਤੇਕਿਤੇ ਬੂੰਦਾਬਾਂਦੀ ਵੀ ਹੋ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button