Punjab
ਮਜੀਠੀਆ ਦੇ ਦਫ਼ਤਰ ਦੀ ਘੇਰਾਬੰਦੀ ! ਵਿਜੀਲੈਂਸ ਟੀਮ ਮਜੀਠੀਆ ਤੋਂ ਕਰ ਰਹੀ ਪੁੱਛਗਿੱਛ, ਗੱਡੀਆਂ ਦੇ ਵੱਡੇ ਕਾਫਲੇ ਨਾਲ ਲਿਆਂਦਾ ਮਜੀਠਾ

ਮਜੀਠਾ, 1 ਜੁਲਾਈ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਟੀਮ ਵੱਲੋਂ ਮਜੀਠਾ ਵਿਖੇ ਸਵਾ ਤਿੰਨ ਦੇ ਕਰੀਬ ਲਿਆਂਦਾ ਜਾ ਚੁੱਕਾ ਹੈ। ਇਸ ਦੌਰਾਨ ਮਜੀਠਾ ਵਿਖੇ ਬਿਕਰਮ ਸਿੰਘ ਮਜੀਠੀਆ ਦੇ ਦਫਤਰ ਦੀ ਪੁਲਿਸ ਨੇ ਸਖ਼ਤ ਘੇਰਾਬੰਦੀ ਕੀਤੀ ਹੋਈ ਹੈ। ਮਜੀਠੀਆ ਦੀ ਪਤਨੀ ਤੇ ਵਿਧਾਇਕ ਗਨੀਵ ਕੌਰ ਤੇ ਉਨ੍ਹਾਂ ਦੇ ਸਮਰਥਕ ਬਾਹਰ ਭਾਰੀ ਨਾਅਰੇਬਾਜ਼ੀ ਕਰ ਰਹੇ ਹਨ। ਮਜੀਠੀਆ ਦੀ ਪਤਨੀ ਗਨੀਵ ਕੌਰ ਮੁਤਾਬਕ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਦਫਤਰ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਆਪਣੇ ਹੀ ਦਫਤਰ ‘ਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਮਜੀਠੀਆ ਨੂੰ ਉਨ੍ਹਾਂ ਦੇ ਦਫਤਰ ਲਿਆਉਣ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਸਮਰਥਕ ਦਫਤਰ ਦੇ ਆਸ-ਪਾਸ ਇਕੱਠੇ ਹੋ ਗਏ ਪਰ ਪੁਲਿਸ ਨੇ ਪਹਿਲਾਂ ਹੀ ਉੱਥੇ ਸੁਰੱਖਿਆ ਦੇ ਬੰਦੋਬਸਤ ਕਰ ਕੇ ਬੈਰੀਕੇਡ ਲਗਾ ਦਿੱਤੇ ਸਨ।



