Punjab

ਔਰਤ ਦੇ ਪਤੀ ਨੂੰ ਅਗਵਾ ਕਰਨ ਦੇ ਦੋਸ਼ ’ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ 11 ਫਰਵਰੀ (ਬਾਲ ਕਿਸ਼ਨ)- ਜ਼ੀਰਾ ਦੇ ਪਿੰਡ ਬਹਿਕ ਪਛਾੜੀਆ ਵਿਖੇ ਇਕ ਔਰਤ ਦੇ ਪਤੀ ਨੂੰ ਅਗਵਾ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 308 (8), 140 (3) 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਧਰਮਜੀਤ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀ ਪਿੰਡ ਬਹਿਕ ਪਛਾੜੀਆਂ ਨੇ ਦੱਸਿਆ ਕਿ ਉਸ ਦੇ ਪਤੀ ਲਵਪ੍ਰੀਤ ਸਿੰਘ ਦਾ ਫੋਨ ਆਇਆ ਕਿ ਤੁਸੀਂ 2 ਲੱਖ ਰੁਪਏ ਲੈ ਕੇ ਤਰਨਤਾਰਨ ਆ ਜਾਓ ਤੇ ਹੋਰ ਕੋਈ ਗੱਲ ਨਹੀਂ ਦੱਸੀ, ਜਿਸ ’ਤੇ ਉਹ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਥਾਣਾ ਪੁੱਜੀ ਤੇ ਥਾਣਾ ਆਉਂਦੇ ਸਮੇਂ ਰਸਤੇ ਵਿਚ ਆਉਂਦਿਆਂ ਵੀ ਕਈ ਫੋਨ ਆਏ ਤੇ ਮੇਰਾ ਪਤੀ ਵਾਰ ਵਾਰ ਇਹੀ ਬੋਲ ਰਿਹਾ ਸੀ ਕਿ ਤੁਸੀਂ ਜਲਦੀ ਆ ਜਾਓ ਨਹੀਂ ਤਾਂ ਮੇਰਾ ਨੁਕਸਾਨ ਹੋ ਜਾਵੇਗਾ। ਧਰਮਜੀਤ ਕੌਰ ਨੇ ਦੱਸਿਆ ਕਿ ਜਿਸ ’ਤੇ ਮੈਨੂੰ ਸ਼ੱਕ ਹੈ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮੇਰੇ ਪਤੀ ਲਵਪ੍ਰੀਤ ਸਿੰਘ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਉਸ ਨੂੰ ਖਤਰਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button