
ਬਾਲ ਕਿਸ਼ਨ
ਫਿਰੋਜ਼ਪੁਰ, 1 ਅਗਸਤ : ਆਲ ਇੰਡੀਆ ਆਸ਼ਾ ਵਰਕਰ ਅਤੇ ਫਲਸੀਲੇਟਰ ਯੂਨੀਅਨ ਪੰਜਾਬ ਵੱਲੋਂ ਮੁੱਖ ਦਫਤਰ 1680 22 ਬੀ ਚੰਡੀਗੜ੍ਹ ਵਿੱਚ ਜਨ: ਸਕੱਤਰ ਗੁਰਮੀਤ ਕੌਰ ਬਹਿਬਲਪੁਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਦੇ ਆਸ਼ਾ ਵਰਕਰ ਅਤੇ ਫਿਲਸੀਰੇਟਰ ਨੂੰ ਕੰਮ ਦੇ ਦੌਰਾਨ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਆ ਹੋਇਆ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਅਮਰਜੀਤ ਕੌਰ ਰਣ ਸਿੰਘ ਵਾਲੇ ਨੇ ਆਖਿਆ ਕਿ ਆਸ਼ਾ ਵਰਕਰਾਂ ਦੀਆਂ ਸਮੱਸਿਆ ਦਿਨ-ਰਾਤ ਵਧਦੀਆਂ ਜਾ ਰਹੀਆਂ ਹਨ, ਜਿਸ ਵਿਸ਼ੇਸ਼ ਤੌਰ ਤੇ ਕੱਟੇ ਪੱਤੇ ਬਹਾਲ ਕਰਾਉਣਾ ਗੁਆਂਡੀ ਰਾਜਾਂ ਦੀ ਤਰਜ ‘ਤੇ ਸੇਵਾ ਮੁਕਤ ਹੋਣ ਵਾਲੀਆਂ ਆਸ਼ਾ ਵਰਕਰਾਂ ਨੂੰ 5 ਲੱਖ ਰੁਪਆ ਮਾਲੀ ਸਹਾਇਤਾ ਦਵਾਉਣਾ ਆਸ਼ਾ ਵਰਕਰ ਅਤੇ ਆਸ਼ਾ ਫਲਸੀਲੇਟਰ ਦੀ ਮਹੀਨਾ ਵਾਰੀ ਤਨਖਾਹ ਵਿੱਚ ਵਾਧਾ ਕਰਾਉਣਾ ਇਹਨਾਂ ਮੰਗਾਂ ਦੇ ਸੰਬੰਧ ਵਿੱਚ ਪਹਿਲਾਂ ਕਈ ਵਾਰ ਪੰਜਾਬ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਪੰਜਾਬ ਸਰਕਾਰ ਵੱਲੋਂ ਇਹਨਾਂ ਮੰਗਿਆਂ ਨੂੰ ਅਨਗਿਲਿਆ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਸਾਡੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਲੇਬਰ ਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਜਾਵੇਗਾ ਅਤੇ ਪੰਜਾਬ ਦੀਆਂ ਸਾਰੀਆਂ ਆਸ਼ਾ ਇਕੱਠੇ ਹੋ ਕੇ ਇੱਕ ਸਾਂਝਾ ਮੋਰਚਾ ਵੱਲੋਂ 25/8/25 ਤੋਂ 318 25 ਤੱਕ ਸਿਹਤ ਵਿਭਾਗ ਦੇ ਸਾਰੇ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ, ਜਿਹਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਜਿਹੜਾ ਜਨਲ ਸਕੱਤਰ ਗੁਰਮੀਤ ਕੌਰ ਬਹਿਬਲ ਖੁਰਦ ਸੰਤੋਸ਼ ਕੁਮਾਰੀ ਫਿਰੋਜ਼ਪੁਰ ਰਾਣੋ ਕੇ ਖੇੜੀ ਹਰਵਿੰਦਰ ਕੌਰ ਸੁਖਵਿੰਦਰ ਕੌਰ ਸੁੱਖੀ ਮਾਨਸਾ ਤੇ ਹੋਰ ਸਮੂਹ ਪੰਜਾਬ ਦੇ ਅਹੁਦੇਦਾਰ ਮੌਜੂਦ ਸਨ।



