
ਫਿਰੋਜ਼ਪੁਰ, 8 ਫਰਵਰੀ (ਬਾਲ ਕਿਸ਼ਨ)- ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 2 ਬਾਏ ਨੇਮ ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ 70 (1) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜ੍ਹਤ ਲੜਕੀ ਨੇ ਦੱਸਿਆ ਕਿ ਉਹ ਮਿਤੀ 12 ਦਸੰਬਰ 2024 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿੰਡ ਲਈ ਬੱਸ ’ਤੇ ਸਵਾਰ ਹੋ ਕੇ ਗਈ ਸੀ, ਪਰ ਤਕਰੀਬਨ 9.30 ਵਜ ਰਾਤ ਬੱਸ ਅੱਗੇ ਜਲਾਲਾਬਾਦ ਨਾ ਜਾਣ ਕਰਕੇ ਗੋਲੂ ਕਾ ਮੋੜ ਉਤਰ ਗਈ, ਜਿਥੇ ਦੋਸ਼ੀਅਨ ਲਵਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ, ਮਨਜੀਤ ਸਿੰਘ ਪੁੱਤਰ ਮਹਿਲਾ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਨੇ ਕਿਹਾ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਹਾਂ ਤੇ ਤੈਨੂੰ ਤੇਰੇ ਪਿੰਡ ਛੱਡ ਦਿਆਂਗੇ। ਪੀੜ੍ਹਤ ਲੜਕੀ ਨੇ ਦੱਸਿਆ ਕਿ ਉਸ ਨੇ ਮਨ੍ਹਾਂ ਕਰ ਦਿੱਤਾ, ਜਿਨ੍ਹਾਂ ਵਿਚੋਂ ਇਕ ਲੜਕੇ ਨੇ ਉਸ ਦੇ ਮੂੰਹ ’ਤੇ ਸਪਰੇਅ ਛਿੜਕ ਦਿੱਤੀ ਤੇ ਇਹ ਚਾਰੋਂ ਜਣੇ ਉਸ ਨੂੰ ਕਿਸੇ ਮੋਟਰ ’ਤੇ ਸੁੰਨਸਾਨ ਜਗ੍ਹਾ ’ਤੇ ਲੈ ਜਾ ਕੇ ਲਗਾਤਾਰ ਬਲਾਤਕਾਰ ਕਰਦੇ ਰਹੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



