Punjab

520 ਗ੍ਰਾਮ ਹੈਰੋਇਨ, ਇਕ ਕਾਰ ਅਤੇ ਨਾਜਾਇਜ਼ ਅਸਲਾ ਬਰਾਮਦ, ਮਾਮਲਾ ਦਰਜ

ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)- ਸੌਮਿਆ ਮਿਸ਼ਰਾ, ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ੍ਹ ਪਾਉਣ ਲਈ ਜਿਲ੍ਹਾ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਲਈ ਜਿਲ੍ਹਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। ਜ਼ਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸਤੈਦੀ ਨਾਲ ਪੂਰੇ ਏਰੀਆ ਵਿੱਚ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।ਇਸੇ ਤਰ੍ਹਾਂ ਰਣਧੀਰ ਕੁਮਾਰ ਆਈਪੀਐੱਸ, ਐੱਸਪੀ (ਇੰਨਵੈ:) ਫਿਰੋਜ਼ਪੁਰ ਦੇ ਦਿਸ਼ਾਨਿਰਦੇਸ਼ ਅਤੇ ਫਤਿਹ ਸਿੰਘ ਬਰਾੜ, ਪੀਪੀਐੱਸ, ਉਪ ਕਪਤਾਨ ਪੁਲਿਸ (ਡੀ) ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਇੰਸਪੈਕਟਰ ਮੋਹਿਤ ਧਵਨ, ਇੰਚਾਰਜ਼ ਸੀਆਈਏ ਸਟਾਫ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਸੀਆਈਏ ਸਟਾਫ ਫਿਰੋਜਪੁਰ ਦੀ ਟੀਮ ਨੇ 3 ਦੋਸ਼ੀਅਨ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਰਬੰਸ ਸਿੰਘ ਵਾਸੀ ਮਨਸੂਰਦੇਵਾ, ਦਿਲਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਮਨਸੂਰ ਦੇਵਾ ਅਤੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਜੋਗਿੰਦਰ ਸਿੰਘ ਵਾਸੀ ਕਰਮੂ ਵਾਲਾ ਪਾਸੋਂ 520 ਗ੍ਰਾਮ ਹੈਰੋਇਨ ਅਤੇ 1 (9 ਐਮ.ਐਮ ਗਲੋਕ) ਅਤੇ 1 ਕਾਰ ਵਰਨਾ ਬਰਾਮਦ ਕਰਦੇ ਹੋਏ ਮੁਕੱਦਮਾ ਨੰਬਰ 11 ਮਿਤੀ 06-02-2025 ਅ/ਧ 21 ਐੱਨਡੀਪੀਐੱਸ ਐਕਟ, 25 ਅਸਲਾ ਐਕਟ ਥਾਣਾ ਮਖੂ ਦਰਜ ਰਜਿਸਟਰ ਕੀਤਾ ਗਿਆ। ਉਕਤ ਦੋਸ਼ੀਅਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਛਗਿੱਛ ਕੀਤੀ ਜਾਵੇਗੀ। ਇਸੇ ਤਰ੍ਹਾਂ 01 ਦੋਸ਼ੀ ਅਮਨਦੀਪ ਉਰਫ ਅਮਨ ਪੁੱਤਰ ਰਛਪਾਲ ਸਿੰਘ ਵਾਸੀ ਬਾਜੀਦਪੁਰ ਨੂੰ ਗਿ੍ਰਫਤਾਰ ਕਰਦੇ ਹੋਏ ਉਨ੍ਹਾਂ ਪਾਸੋ 6 ਪਿਸਟਲ ਨਜਾਇਜ਼ 32 ਬੋਰ ਸਮੇਤ 06 ਮੈਗਜੀਨ, 08 ਰੌਂਦ ਜਿੰਦਾ ਅਤੇ ਮੋਟਰਸਾਈਕਲ ਹੀਰੋ ਸਪਲੈਡਰ ਪਲੱਸ ਬਿਨਾ ਨੰਬਰੀ ਬ੍ਰਾਮਦ ਕਰਕੇ ਮੁਕੱਦਮਾ ਨੰਬਰ 16 ਮਿਤੀ 06-02-2025 ਅ/ਧ ਆਰਮਜ਼ ਐਕਟ ਥਾਣਾ ਕੁੱਲਗੜੀ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਉਕਤਾਨ ਪਾਸੋਂ ਪੁੱਛਗਿਛ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button