Punjab

ਗੁਰੂ ਨਾਨਕ ਲਾਅ ਕਾਲਜ ਸਾਈਆਂਵਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਕਚਿਹਰੀ ਫ਼ਿਰੋਜ਼ਪੁਰ ਦੇ ਏ.ਡੀ.ਆਰ.ਸੈਂਟਰ ਵਿਖੇ ਲਗਾਈ ਗਈ ਲੋਕ ਅਦਾਲਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਝਾਕੀ ਪੇਸ਼ ਕੀਤੀ

ਫ਼ਿਰੋਜ਼ਪੁਰ, 29 ਜਨਵਰੀ (ਬਾਲ ਕਿਸ਼ਨ)– ਗੁਰੂ ਨਾਨਕ ਲਾਅ ਕਾਲਜ ਸਾਈਆਂਵਾਲਾ ਦੇ ਵਿਦਿਆਰਥੀਆਂ ਨੇ 26 ਜਨਵਰੀ ਨੂੰ ਜ਼ਿਲ੍ਹਾ ਕਚਿਹਰੀ ਫ਼ਿਰੋਜ਼ਪੁਰ ਦੇ ਏ.ਡੀ.ਆਰ.ਸੈਂਟਰ ਵਿਖੇ ਲਗਾਈ ਗਈ ਲੋਕ ਅਦਾਲਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਤੇ ਐਮ ਐੱਲ ਏ ਰਣਵੀਰ ਸਿੰਘ ਭੁੱਲਰ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਪ੍ਰੋਗਰਾਮ ਦੇ ਸਕੱਤਰ ਮੈਡਮ ਨੇ ਜਨ ਹਕੀਕਤ ਜਾਗਰੂਕਤਾ ਦਿੱਲੀ ਮੁਹਿੰਮ ਵਿੱਚ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਇਨਸਾਫ਼ ਦੀ ਦੇਵੀ ਅਤੇ ਵੀਰਪਾਲ ਸਮੇਤ ਹੋਰਨਾਂ ਵਿਦਿਆਰਥੀਆਂ ਨੂੰ ਕੀਤਾਵੀਰਪਾਲ ਕੌਰ, ਬੋਹੜ ਸਿੰਘ, ਰੋਮੀਆ, ਜੋਬਨ ਸਿੰਘ, ਹਰਪ੍ਰੀਤ ਸਿੰਘ ਨੇ ਵੀ ਆਪੋ-ਆਪਣੀ ਭੂਮਿਕਾ ਨਿਭਾਈ। 26 ਜਨਵਰੀ ਦੇ ਦਿਹਾੜੇ ਮੌਕੇ ਬੱਚਿਆਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਸਬੰਧ ਵਿੱਚ ਗੁਰੂ ਨਾਨਕ ਕਾਲਜ ਸੋਸਾਇਟੀ ਦੇ ਪ੍ਰਧਾਨ ਰਤਿੰਦਰ ਸਿੰਘ ਸਾਈਆਂਵਾਲਾ, ਕਾਲਜ ਦੇ ਪ੍ਰਧਾਨ ਅਸ਼ੀਸ਼ ਪ੍ਰੀਤ ਸਾਈਆਂਵਾਲਾ ਨੇ ਵੀ ਹੌਸਲਾ ਅਫਜਾਈ ਕੀਤੀ, ਕਾਲਜ ਦੇ ਪਿ੍ਰੰਸੀਪਲ ਡਾ.ਅਜਵਰ ਖਾਨ ਨੇ ਵੀ 26 ਜਨਵਰੀ ਦੀ ਲੋਕ ਅਦਾਲਤ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ ਮੈਡਮ ਚੀਨਾ, ਲਾਇਬ੍ਰੇਰੀ ਪ੍ਰਧਾਨ ਸਾਕਸ਼ੀ ਚਾਨਣਾ , ਦਫ਼ਤਰ ਇੰਚਾਰਜ ਗੁਰਵਿੰਦਰ ਸਿੰਘ ਨੇ ਵੀ 26 ਜਨਵਰੀ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਅਜਿਹੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਅੱਗੇ ਆਉਣ ਲਈ ਕਿਹਾ।

Related Articles

Leave a Reply

Your email address will not be published. Required fields are marked *

Back to top button