ਫ਼ਿਰੋਜ਼ਪੁਰ, 24 ਜਨਵਰੀ (ਬਾਲ ਕਿਸ਼ਨ)–ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਏ.ਡੀ.ਸੀ-ਕਮ-ਆਰਟੀਏ ਡਾ: ਨਿਧੀ ਕੁਮੁਦ ਬੰਬਾਹ ਦੀ ਰਹਿਨੁਮਾਈ ਹੇਠ ਆਰਟੀਓ ਕਰਨਬੀਰ ਸਿੰਘ ਛੀਨਾ ਦੀ ਅਗਵਾਈ ‘ਚ ਨੈਸ਼ਨਲ ਰੋਡ ਸੇਫ਼ਟੀ ਮਹੀਨੇ ਤਹਿਤ ਏਟੀਓ ਰਾਕੇਸ਼ ਕੁਮਾਰ ਬਾਂਸਲ ਵੱਲੋਂ ਟੈਕਸੀ ਯੂਨੀਅਨ ਧੰਨ–ਧੰਨ ਬਾਬਾ ਬੁੱਢਾ ਸਾਹਿਬ ਜੀ ਟੈਕਸੀ ਸਟੈਂਡ ਅਤੇ ਗੁਰੂ ਨਾਨਕ ਟੈਕਸੀ ਸਟੈਂਡ ਫ਼ਿਰੋਜ਼ਪੁਰ ਵਿਖੇ ਡਰਾਈਵਰਾਂ ਨੂੰ ਰੋਡ ਸੇਫ਼ਟੀ ਤਹਿਤ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਗਏ। ਇਸ ਤੋਂ ਇਲਾਵਾ ਟੈਕਸੀਆਂ ਉੱਪਰ ਰਿਫਲੈਕਟਰ ਵੀ ਲਗਾਏ ਗਏ। ਇਸ ਮੌਕੇ ਟੈਕਸੀ ਯੂਨੀਅਨ ਦੇ ਡਰਾਈਵਰਾਂ ਨੂੰ ਸੇਫ ਡਰਾਈਵਿੰਗ ਕਰਨ ਲਈ ਵੀ ਜਾਗਰੂਕ ਕੀਤਾ ਗਿਆ ਤਾਂ ਜੋ ਸਰਦੀਆਂ ਦੇ ਮੌਸਮ ਦੌਰਾਨ ਧੁੰਦ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਇਸ ਮੌਕੇ ਟਰਾਂਸਪੋਰਟ ਵਿਭਾਗ ਤੋਂ ਸਨੇਹਦੀਪ ਸਿੰਘ, ਰਾਜਪਾਲ ਸਿੰਘ, ਅੰਕੁਸ਼ ਪੁਪਨੇਜਾ ਅਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਵੀ ਮੌਜ਼ੂਦ ਸਨ।



