Punjab

28291 ਨਸ਼ੀਲੀਆਂ ਗੋਲੀਆਂ ਅਤੇ 1448 ਕੈਪਸੂਲ ਸਮੇਤ 4 ਗ੍ਰਿਫ਼ਤਾਰ

ਫ਼ਿਰੋਜ਼ਪੁਰ, 22 ਜਨਵਰੀ (ਬਾਲ ਕਿਸ਼ਨ)– ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਵੱਖ–ਵੱਖ ਥਾਵਾਂ ’ਤੇ ਗਸ਼ਤ ਅਤੇ ਚੈਕਿੰਗ ਦੌਰਾਨ 4 ਵਿਅਕਤੀਆਂ ਨੂੰ 28291 ਨਸ਼ੀਲੀਆਂ ਗੋਲੀਆਂ ਅਤੇ 1448 ਕੈਪਸੂਲ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ 223 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸਪਤਾਲ ਐੱਸਟੀਐੱਫ ਰੇਂਜ਼ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਮਖੂ ਗੇਟ ਪਾਸ ਮੌਜ਼ੂਦ ਸੀ, ਜਿਥੇ ਡਰੱਗ ਇੰਸਪੈਕਟਰ ਸੋਲੀਆ ਗੁਪਤਾ ਡਰੱਗ ਕੰਟਰੋਲਰ ਸਮੇਤ ਆਪਣੀ ਟੀਮ ਦੇ ਮਲਾਕੀ ਹੋਏ, ਜਿਨ੍ਹਾਂ ਦੱਸਿਆ ਕਿ ਮਿਸ ਨਿਤਿਨ ਮੈਡੀਕਲ ਕ੍ਰਿਸ਼ਨਾ ਨਗਰੀ ਨੇੜੇ ਖੰਨਾ ਨਰਸਿੰਗ ਹੋਮ ਸਿਟੀ ਫਿਰੋਜ਼ਪੁਰ ਵਿਖੇ ਰਮਨ ਕੁਮਾਰ ਪੁੱਤਰ ਮੁਲਖ ਰਾਜ ਤੇ ਕੁਨਾਲ ਕਪੂਰ ਪੁੱਤਰ ਰਮਨ ਕੁਮਾਰ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਰੱਖੀਆਂ ਹੋਈਆਂ ਹਨ। ਮੌਕੇ ’ਤੇ ਚੈਕਿੰਗ ਦੌਰਾਨ 17180 ਗੋਲੀਆਂ ਵੱਖ ਵੱਖ ਮਾਰਕੇ ਦੀਆਂ ਅਤੇ 260 ਕੈਪਸੂਲ ਬਰਾਮਦ ਹੋਏ। ਸਹਾਇਕ ਥਾਣੇਦਾਰ ਸਤਪਾਲ ਐੱਸਟੀਐੱਫ ਰੇਂਜ਼ ਫਿਰੋਜ਼ਪੁਰ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਡਰੱਗ ਕੰਟਰੋਲਰ ਦੀ ਟੀਮ ਵੱਲੋਂ ਮੈਸ. ਪੀਕੇ ਮੈਡੀਕਲ ਏਜੰਸੀ ਦੀ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਪਵਨ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਕ੍ਰਿਸ਼ਨਾ ਨਗਰੀ ਨੇੜੇ ਖੰਨਾ ਨਰਸਿੰਗ ਹੋਮ ਸਿਟੀ ਫਿਰੋਜ਼ਪੁਰ ਅਤੇ ਰਜਤ ਬਦਵਾਰ ਪੁੱਤਰ ਓਮ ਪ੍ਰਕਾਸ਼ ਵਾਸੀ ਨੇੜੇ ਪਿੱਪਲ ਵਾਲਾ ਚੋਂਕ ਮਖੂ ਗੇਟ ਸਿਟੀ ਫਿਰੋਜ਼ਪੁਰ ਕੋਲੋਂ ਪਾਬੰਦੀਸ਼ੁਦਾ 11111 ਗੋਲੀਆਂ ਵੱਖ ਵੱਖ ਮਾਰਕੇ ਦੀਆਂ ਅਤੇ 1188 ਕੈਪਸੂਲ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button