National

ਦੇਸ਼ ਦਾ ਅਗਲਾ ਬਜਟ ਹੋਵੇ ਮੱਧ ਵਰਗ ਨੂੰ ਸਮਰਪਿਤ- ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 22 ਜਨਵਰੀ– ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦਾ ਅਗਲਾ ਬਜਟ ਮੱਧ ਵਰਗ ਨੂੰ ਸਮਰਪਿਤ ਹੋਵੇ। ਅੱਜ, ਮੈਂ ਕੇਂਦਰ ਸਰਕਾਰ ਤੋਂ 7 ਮੰਗਾਂ ਕਰ ਰਿਹਾ ਹਾਂ। ਪਹਿਲੀ, ਸਿੱਖਿਆ ਬਜਟ 2% ਤੋਂ ਵਧਾ ਕੇ 10% ਕੀਤਾ ਜਾਵੇਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਸੀਮਤ ਕੀਤਾ ਜਾਵੇਦੂਜਾ, ਉੱਚ ਸਿੱਖਿਆ ਲਈ ਸਬਸਿਡੀਆਂ ਅਤੇ ਸਕਾਲਰਸ਼ਿਪ ਦਿੱਤੀਆਂ ਜਾਣ। ਤੀਜਾ, ਸਿਹਤ ਬਜਟ 10% ਕੀਤਾ ਜਾਵੇ ਤੇ ਸਿਹਤ ਬੀਮੇ ਤੋਂ ਟੈਕਸ ਹਟਾਇਆ ਜਾਵੇਚੌਥਾ, ਆਮਦਨ ਕਰ ਛੋਟ ਸੀਮਾ 7 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾਵੇਪੰਜਵਾਂ, ਜ਼ਰੂਰੀ ਵਸਤੂਆਂ ਤੋਂ ਜੀ.ਐਸ.ਟੀ. ਹਟਾਇਆ ਜਾਵੇਛੇਵਾਂ, ਸੀਨੀਅਰ ਨਾਗਰਿਕਾਂ ਲਈ ਇਕ ਮਜ਼ਬੂਤ ​​ਰਿਟਾਇਰਮੈਂਟ ਯੋਜਨਾ ਅਤੇ ਪੈਨਸ਼ਨ ਸਕੀਮਾਂ ਲਾਗੂ ਕੀਤੀਆਂ ਜਾਣ ਤੇ ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਸੀਨੀਅਰ ਨਾਗਰਿਕਾਂ ਲਈ ਮੁਫ਼ਤ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਸੱਤਵਾਂ, ਸੀਨੀਅਰ ਨਾਗਰਿਕਾਂ ਨੂੰ ਰੇਲ ਯਾਤਰਾ ਵਿਚ 50% ਰਿਆਇਤ ਮਿਲਣੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button