Punjab
ਪ੍ਰਿੰ. ਇੰਦਰਜੀਤ ਕੌਰ ਬਣੇ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ, ਰਕੇਸ਼ ਪਰਾਸ਼ਰ ਸੀਨੀਅਰ ਡਿਪਟੀ ਤੇ ਪ੍ਰਿੰਸ ਜੋਹਰ ਨੂੰ ਬਣਾਇਆ ਡਿਪਟੀ ਮੇਅਰ

ਲੁਧਿਆਣਾ, 20 ਜਨਵਰੀ– ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ ਵਾਰਡ ਨੰਬਰ 13 ਦੇ ਕੌਂਸਲਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਬਣਾਇਆ ਗਿਆ ਹੈ। ਜਦਕਿ ਸੀਨੀਅਰ ਡਿਪਟੀ ਮੇਅਰ ਵਾਰਡ ਨੰਬਰ 90 ਦੇ ਕੌਂਸਲਰ ਰਕੇਸ਼ ਪ੍ਰਾਸ਼ਰ ਅਤੇ ਡਿਪਟੀ ਮੇਅਰ ਵਾਰਡ ਨੰਬਰ 40 ਤੇ ਕੌਂਸਲਰ ਪ੍ਰਿੰਸ ਜੋਹਰ ਨੂੰ ਬਣਾਇਆ ਗਿਆ।



