
ਨਵੀਂ ਦਿੱਲੀ, 19 ਜਨਵਰੀ – ‘ਮਨ ਕੀ ਬਾਤ’ ਦੇ 118ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਇਹ ਗਣਤੰਤਰ ਦਿਵਸ ਬਹੁਤ ਖ਼ਾਸ ਹੈ। ਇਹ ਭਾਰਤ ਦੇ ਗਣਤੰਤਰ ਦੀ 75ਵੀਂ ਵਰ੍ਹੇਗੰਢ ਹੈ। ਇਸ ਸਾਲ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦੇ 75 ਸਾਲ ਹਨ। ਮੈਂ ਸੰਵਿਧਾਨ ਸਭਾ ਦੀਆਂ ਉਨ੍ਹਾਂ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿੱਤਾ।”



