Punjab

ਕਬਜ਼ਾ ਲੈਣ ਗਏ ਅਦਾਲਤੀ ਕਰਮਚਾਰੀਆਂ ’ਤੇ ਸਪ੍ਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼, ਮੌਕੇ ’ਤੇ ਮਾਚਿਸ ਨਾ ਮਿਲਣ ਕਰਕੇ ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ

ਪਟਿਆਲਾ, 19 ਜਨਵਰੀ– ਜਿਲ੍ਹਾ ਅਦਾਲਤ ਜੱਜ ਦੇ ਨਿਰਦੇਸ਼ਾਂ ’ਤੇ ਕਬਜਾ ਲੈਣ ਗਏ ਕਰਮਚਾਰੀਆਂ ’ਤੇ ਸਪ੍ਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਹਿਸ ਤੋਂ ਬਾਅਦ ਮੁਲਜਮਾਂ ਨੇ ਕਰਮਚਾਰੀਆਂ ’ਤੇ ਸਪ੍ਰਿਟ ਸੁੱਟ ਦਿੱਤਾ ਪਰ ਮੌਕੇ ’ਤੇ ਮਾਚਿਸ ਨਾ ਮਿਲਣ ਕਰਕੇ ਕਰਮਚਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸਤੋਂ ਬਾਅਦ ਮੁਲਜਮਾਂ ਨੇ ਇੱਟਾਂ ਤੇ ਪੱਥਰਾਂ ਨਾਲ ਕਰਮਚਾਰੀਆਂ ’ਤੇ ਹਮਲਾ ਵੀ ਕੀਤਾ। ਕੋਤਵਾਲੀ ਥਾਣਾ ਪੁਲਿਸ ਨੇ ਇਸ ਸਬੰਧ ਵਿਚ ਕਰਮਚਾਰੀ ਸੋਮਨਾਥ ਨਿਵਾਸੀ ਬਾਜਵਾ ਕਲੋਨੀ ਦੇ ਬਿਆਨ ’ਦੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਕੇਸ਼, ਸੰਤੋਸ਼ ਕੁਮਾਰ, ਰਕੇਸ਼ ਕੁਮਾਰ, ਸਚਿਨ ਕੁਮਾਰ, ਗੀਤੂ, ਸੀਮਾ ਵਾਸੀ ਨਾਮਦਾਰ ਖਾਨ ਰੋਡ ਪਟਿਆਲਾ ਤੇ ਕੁਝ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਸ਼ਿਕਾਇਤ ਅਨੁਸਾਰ ਮੁਲਜਮਾਂ ਨੇ ਨਾਮਦਾਰ ਖਾਨ ਰੋਡ ’ਤੇ ਕਿਰਾਏ ’ਤੇ ਮਕਾਨ ਲਿਆ ਸੀ। ਇਸ ਮਕਾਨ ਨੂੰ ਖਾਲੀ ਕਰਨ ਦੀ ਬਜਾਏ ਮੁਲਜਮਾਂ ਨੇ ਇਸ ’ਤੇ ਕਬਜਾ ਕਰ ਲਿਆ ਸੀ, ਜਿਸ ਕਾਰਨ ਮਕਾਨ ਮਾਲਕ ਨੇ ਕੋਰਟ ਕੇਸ ਕਰ ਦਿੱਤਾ। ਜੱਜ ਗੁਰਕਿਰਨ ਸਿੰਘ ਦੀ ਅਦਾਲਤ ਨੇ ਕਬਜੇ ਲਈ ਮਕਾਨ ਨੂੰ ਖਾਲੀ ਕਰਵਾਉਣ ਲਈ ਵਰੰਟ ਜਾਰੀ ਕੀਤਾ ਸੀ। ਜਿਸਤੋਂ ਬਾਅਦ ਸੀਨੀਅਰ ਵੈਲਫ ਅੰਤਰਪਾਲ ਸਿੰਘ, ਗੰਗਾ ਦੱਤਾ, ਬਲਜੀਤ ਸਿੰਘ ਤੇ ਸੋਮਨਾਥ 17 ਜਨਵਰੀ ਦੀ ਦੁਪਹਿਰ ਨੂੰ ਕਬਜਾ ਲੈਣ ਲਈ ਨਾਮਦਾਨ ਖਾਨ ਰੋਡ, ਨੇੜੇ ਕੁਮਾਰ ਸਭਾ ਸਕੂਲ ਪੁੱਜੇ, ਜਿਥੇ ਮੁਲਜਮਾਂ ਨੇ ਪਹਿਲਾਂ ਧੱਕਾ ਮੁੱਕੀ ਕੀਤੀ ਗਈ। ਇਸਤੋਂ ਬਾਅਦ ਸਪ੍ਰਿਟ ਸੁੱਟ ਦਿੱਤਾ ਜੋਕਿ ਅੰਤਰਪਾਲ ਸਿੰਘ ਤੇ ਗੰਗਾ ਦੱਤਾ ’ਤੇ ਪੈ ਗਿਆ। ਮੁਲਜਮਾਂ ਨੇ ਅੱਗ ਲਾਓ ਅੱਗ ਦਾ ਰੌਲਾ ਪਾਉਣ ਸ਼ੁਰੂ ਕੀਤਾ ਤਾਂ ਕਰਮਚਾਰੀਆਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ ਪਰ ਗ੍ਰਿਫਤਾਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਥਾਣਾ ਕੋਤਵਾਲੀ ਮੁਖੀ ਹਰਿਜੰਦਰ ਸਿੰਘ ਢਿਲੋਂ ਨੇ ਕਿਹਾ ਕਿ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button