
ਲੁਧਿਆਣਾ, 17 ਜਨਵਰੀ- ਗਿਆਸਪੁਰਾ ਇਲਾਕੇ ਵਿੱਚ ਉਸ ਵੇਲੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਜਦੋਂ ਸ਼ੁਕਰਵਾਰ ਸਵੇਰੇ ਉਥੋਂ ਦੇ ਇੱਕ ਘਰ ਵਿੱਚ ਖਾਣਾ ਬਣਾਉਂਦੇ ਸਮੇਂ ਘਰੇਲੂ ਗੈਸ ਸਿਲੰਡਰ ਫਟ ਗਿਆ । ਹਾਦਸਾ ਇਸ ਕਦਰ ਭਿਆਨਕ ਸੀ ਕਿ ਘਰ ਵਿੱਚ ਮੌਜੂਦ ਪਤੀ ਪਤਨੀ ਅਤੇ ਦੋ ਬੱਚੇ ਬੁਰੀ ਤਰ੍ਹਾਂ ਝੁਲਸ ਗਏ । ਜ਼ਖ਼ਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ , ਜਿੱਥੋਂ ਡਾਕਟਰਾਂ ਨੇ ਪੂਰੇ ਪਰਿਵਾਰ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਹੈ। ਗੈਸ ਸਿਲੰਡਰ ਫਟਣ ਦਾ ਧਮਾਕਾ ਇਨਾ ਜ਼ਬਰਦਸਤੀ ਕਿ ਇਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ । ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।



