Punjab

ਜ਼ਮੀਨ ’ਚ ਬੀਜੀ ਸਰੋਂ ਦੀ ਫਸਲ ਵਾਹੁਣ ਦੇ ਦੋਸ਼ ’ਚ 8 ਨਾਮਜ਼ਦ

ਫ਼ਿਰੋਜ਼ਪੁਰ 16 ਜਨਵਰੀ- ਗੁਰੂਹਰਸਹਾਏ ਦੇ ਪਿੰਡ ਨੂਰੇ ਕੇ ਵਿਖੇ ਜ਼ਮੀਨ ’ਚ ਬੀਜੀ ਇਕ ਵਿਅਕਤੀ ਦੀ ਸਰੋਂ ਦੀ ਫਸਲ ਵਾਹੁਣ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 4 ਬਾਏ ਨੇਮ ਲੋਕਾਂ ਅਤੇ 3-4 ਅਣਪਛਾਤੇ ਵਿਅਕਤੀਆਂ ਖਿਲਾਫ 329 (3), 62, 351 (2), 324 (4), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਖੁੰਡਾ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਬਿੱਲੀਮਾਰ ਤਹਿਸੀਲ ਗੁਰੂਹਰਸਹਾਏ ਨੇ ਦੱਸਿਆ ਕਿ ਉਸ ਨੂੰ 4 ਕਨਾਲ ਜ਼ਮੀਨ ਮੁਰੱਬਾ ਨੰਬਰ 13 ਕਿੱਲਾ ਨੰਬਰ 16/2 (4-0) ਵਾਕਿਆ ਰਕਬਾ ਨੂਰੇ ਕੇ ਮਿਤੀ 6 ਦਸੰਬਰ 2022 ਨੂੰ ਉਸ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਪੁਲਿਸ ਸੁਰੱਖਿਆ ਦੀ ਮੱਦਦ ਨਾਲ ਮਿਲੀ ਮਿਤੀ 17 ਦਸੰਬਰ 2024 ਨੂੰ ਇਸ ਰਕਬੇ ਦਾ ਦਖਲ ਕੋਰਟ ਨੇ ਦਿਵਾਇਆ ਸੀ। ਖੁੰਡਾ ਸਿੰਘ ਨੇ ਦੱਸਿਆ ਕਿ ਮਿਤੀ 20 ਦਸੰਬਰ 2024 ਨੂੰ ਉਹ ਸਮੇਤ ਆਪਣੇ ਲੜਕੇ ਸੰਦੀਪ ਸਿੰਘ ਦੇ ਆਪਣੇ ਖੇਤ ਪੁੱਜਾ ਤਾਂ ਦੋਸ਼ੀਅਨ ਜੀਤ ਸਿੰਘ ਪੁੱਤਰ ਸੰਤਾ ਸਿੰਘ, ਸੁਨੀਲ ਸਿੰਘ ਪੁੱਤਰ ਜੀਤ ਸਿੰਘ, ਸ਼ੀਲੋ ਪਤਨੀ ਜੀਤ ਸਿੰਘ, ਬੁੱਧ ਸਿੰਘ ਪੁੱਤਰ ਬੰਤਾ ਸਿੰਘ ਵਾਸੀਅਨ ਸਵਾਇਆ ਰਾਏ ਅਤੇ 3-4 ਅਣਪਛਾਤੇ ਆਦਮੀ ਫੋਰਡ 3600 ਟਰੈਕਟਰ ਮਗਰ ਕਲਟੀਵੇਟਰ ਤੇ ਕਲਟੀਵੇਟਰਾਂ ਮਗਰ ਸੁਹਾਗਾ ਪਾ ਕੇ ਬੀਜੀ ਹੋਈ ਸਰੋਂ ਦੀ ਫਸਲ ਵਾਹ ਦਿੱਤੀ ਅਤੇ ਗਾਲਾਂ ਕੱਢੀਆਂ ਤੇ ਧਮਕੀਆਂ ਦਿੱਤੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button