Punjab

ਜਿਲੇ ਚ ਗੱਜਕ ਬਣਾਉਣ ਵਾਲੀਆਂ ਫੈਕਟਰੀਆਂ ਦੀ ਕੀਤੀ ਜਾ ਰਹੀ ਹੈ ਲਗਾਤਾਰ ਚੈਕਿੰਗ : ਸਹਾਇਕ ਕਮਿਸ਼ਨਰ ਫੂਡ ਸੇਫਟੀ

ਬਠਿੰਡਾ, 11 ਜਨਵਰੀ : ਸਿਹਤ ਵਿਭਾਗ ਦੀ ਸਥਾਨਕ ਫੂਡ ਸੇਫਟੀ ਟੀਮ ਵੱਲੋਂ ਜ਼ਿਲ੍ਹੇ ਭਰ ਚ ਵੱਖ-ਵੱਖ ਥਾਂਵਾਂ ਤੇ ਗੱਜਕ ਬਣਾਉਣ ਵਾਲੀਆਂ ਫੈਕਟਰੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਫੂਡ ਸੇਫਟੀ ਸ਼੍ਰੀ ਅੰਮ੍ਰਿਤਪਾਲ ਸਿੰਘ ਸੋਢੀ ਨੇ ਦਿੱਤੀਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਗੋਨਿਆਣਾ ਵਿਖੇ ਇੱਕ ਗੱਜਕ ਬਣਾਉਣ ਵਾਲੀ ਫੈਕਟਰੀ ਦਾ Unhygienic Challan ਕੱਟ ਕੇ ਗੱਜਕ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਗੱਜਕ ਦੇ 02 ਸੈਂਪਲ ਭਰ ਕੇ ਅਗਲੇਰੀ ਕਾਰਵਾਈ ਹਿੱਤ ਫੂਡ ਲੈਬ ਖਰੜ ਵਿਖੇ ਭੇਜੇ ਗਏ ਸਨ। ਇਸ ਤੋਂ ਇਲਾਵਾ ਸਥਾਨਕ ਬਾਦਲ ਰੋਡ ਅਤੇ ਸਿਵੀਆਂ ਰੋੜ ਤੇ ਚੱਲ ਰਹੀਆਂ ਗੱਜਕ ਅਤੇ ਪਤਾਸੇ ਦੀਆਂ ਫੈਕਟਰੀਆਂ ਦਾ ਨਿਰੀਖਣ ਕਰਦਿਆਂ ਗੱਜਕ ਦੇ 02 ਅਤੇ ਪਤਾਸਿਆਂ ਅਤੇ ਖਿੱਲਾਂ ਦੇ 01-01 ਸੈਂਪਲ ਭਰ ਕੇ ਅਗਲੇਰੀ ਕਾਰਵਾਈ ਹਿੱਤ ਫੂਡ ਲੈਬ ਖਰੜ ਵਿਖੇ ਭੇਜੇ ਗਏ ਹਨ ਅਤੇ 02 ਫੈਕਟਰੀਆਂ ਨੂੰ Satisfactory Manufacturing Hygienic Conditions ਨਾ ਰੱਖਣ ਕਾਰਨ Improvement Notice ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਰਸ ਰਾਮ ਨਗਰ ਤੇ ਚੱਲ ਰਹੀ ਗੱਜਕ ਬਣਾਉਣ ਵਾਲੀ ਫੈਕਟਰੀ ਤੇ ਜਦੋਂ ਫੂਡ ਸੇਫਟੀ ਟੀਮ ਬਠਿੰਡਾ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੇ ਇਹ ਫੈਕਟਰੀ ਬੰਦ ਪਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਚ ਇਸ ਸਮੇਂ 12 ਗੱਜਕ ਬਣਾਉਣ ਦੀਆਂ ਫੈਕਟਰੀਆਂ ਹੀ ਕਾਰਜਸ਼ੀਲ ਹਨ ਅਤੇ ਸਭ ਕੋਲ ਵੈਲਿਡ ਫੂਡ ਸੇਫਟੀ ਲਾਇਸੰਸ ਹੈ। ਇਸ ਤੋਂ ਇਲਾਵਾ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਫੂਡ ਸੇਫਟੀ ਟੀਮ ਵੱਲੋਂ ਲਗਾਤਾਰ ਜ਼ਿਲ੍ਹੇ ਵਿੱਚ ਵੱਖ-ਵੱਖ ਫੂਡ ਬਣਾਉਣ ਵਾਲੇ ਅਦਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button