Punjab

ਐਨਕਾਊਂਟਰ ’ਚ ਗੈਂਗਸਟਰ ਤੇ ਪੁਲਿਸ ਮੁਲਾਜ਼ਮ ਜ਼ਖ਼ਮੀ

ਅੰਮ੍ਰਿਤਸਰ, 17 ਮਾਰਚ- ਬਿਆਸ ਦੇ ਸ਼ੇਰੋ ਬਾਘਾ ਪਿੰਡ ਨੇੜੇ ਐਨਕਾਊਂਟਰ ’ਚ ਪੁਲਿਸ ਮੁਲਾਜ਼ਮ ਤੇ ਗੈਂਗਸਟਰ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਏ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਗ੍ਰਿਫ਼ਤਾਰ ਕੀਤੇ ਗਏ ਬਿਸ਼ੰਬਰਜੀਤ ਸਿੰਘ ਤੇ ਉਸ ਦੇ ਸਾਥੀ ਸ਼ਰਨਜੀਤ ਸਿੰਘ ਵੱਲੋਂ ਨਿਸ਼ਾਨਦੇਹੀ ਦੇ ਆਧਾਰ ’ਤੇ ਪੁਲਿਸ ਐਤਵਾਰ ਦੁਪਹਿਰ ਨੂੰ ਹਥਿਆਰ ਬਰਾਮਦ ਕਰਨ ਲਈ ਸ਼ੇਰੋ ਬਾਘਾ ਪਿੰਡ ਦੇ ਨੇੜੇ ਪਹੁੰਚੀ ਸੀ। ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਗੈਂਗਸਟਰ ਬਿਸ਼ੰਬਰਜੀਤ ਨੇ ਝਾੜੀਆਂ ’ਚ ਲੁਕਾਏ ਹੋਏ 9 ਐੱਮਐੱਮ ਗਲਾਕ ਨਾਲ ਪੁਲਿਸ ’ਤੇ ਗੋਲ਼ੀਬਾਰੀ ਕੀਤੀਜਵਾਬੀ ਕਾਰਵਾਈ ’ਚ ਪੁਲਿਸ ਨੇ ਗੋਲ਼ੀਬਾਰੀ ਕੀਤੀ ਤੇ ਬਿਸ਼ੰਬਰ ਨੂੰ ਜ਼ਖ਼ਮੀ ਕਰ ਦਿੱਤਾਪੁਲਿਸ ਮੁਲਾਜ਼ਮ ਤੇ ਗੈਂਗਸਟਰ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਡੀਆਈਜੀ ਨੇ ਕਿਹਾ ਕਿ 9 ਮਾਰਚ ਦੀ ਸ਼ਾਮ ਨੂੰ ਦੋ ਬਾਈਕਾਂ ਤੇ ਸਵਾਰ ਛੇ ਗੈਂਗਸਟਰਾਂ ਨੇ ਮਹਿਤਾ ਦੇ ਪਿੰਡ ਚੁਗੇ ਨੇੜੇ ਇਕ ਲੰਗਰ ਦੇ ਬਾਹਰ ਜੱਗੂ ਗੈਂਗ ਦੇ ਗੁਰਗੇ ਰਵਿੰਦਰ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਰਵਿੰਦਰ ਸਿੰਘ ਨੇ ਜੱਗੂ ਦੇ ਇਸ਼ਾਰੇ ਤੇ ਰਾਣਾ ਕੰਦੋਵਾਲੀਆ ਦੇ ਕਤਲ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜਦੋਂ ਵਿਦੇਸ਼ੀ ਗੈਂਗਸਟਰ ਡੋਨੀ ਬਲ ਤੇ ਮਾਨ ਘਣਸ਼ਾਮਪੁਰੀਆ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਰਵਿੰਦਰ ਸਿੰਘ ਨੂੰ ਮਾਰਨ ਲਈ ਆਪਣੇ ਗੁਰਗੇ ਭੇਜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਪ੍ਰਦੀਪ ਸਿੰਘ ਤੇ ਦਾਨਿਸ਼ ਨੂੰ ਮਹਿਤਾ ਚੌਕ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਦੋਵਾਂ ਨੇ ਗੈਂਗਸਟਰਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਸੀ। ਦੋਵਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਇਹ ਵਾਰਦਾਤ ਬਟਾਲਾ ਜ਼ਿਲ੍ਹੇ ਦੇ ਪਿੰਡ ਰਗੜ ਨੰਗਲ ਦੇ ਵਸਨੀਕ ਬਿਸ਼ੰਬਰਜੀਤ ਸਿੰਘ, ਸ਼ਰਨਜੀਤ ਸਿੰਘ ਤੇ ਵਿਕਰਮਜੀਤ ਸਿੰਘ ਨੇ ਕੀਤੀ ਸੀ। ਪੁਲਿਸ ਨੂੰ ਇਕ ਸੁਰਾਗ ਮਿਲਿਆ ਸੀ ਕਿ ਘਟਨਾ ਤੋਂ ਬਾਅਦ ਤਿੰਨੋਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਲੁਕੇ ਹੋਏ ਸਨ। ਛਾਪੇਮਾਰੀ ਕਰਦੇ ਹੋਏ ਪੁਲਿਸ ਨੇ ਬਿਸ਼ੰਬਰਜੀਤ ਤੇ ਸ਼ਰਨਜੀਤ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਤੀਜਾ ਵਿਕਰਮਜੀਤ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਦੋਵਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮਹਿਤਾ ਪੁਲਿਸ ਐਤਵਾਰ ਸਵੇਰੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਬਿਆਸ ਖੇਤਰ ’ਚ ਲੁਕਾਈ ਹੋਈ ਪਿਸਤੌਲ ਬਰਾਮਦ ਕਰਨ ਲਈ ਪਹੁੰਚੀਬਿਸ਼ੰਬਰਜੀਤ ਨੂੰ ਝਾੜੀਆਂ ’ਚੋਂ ਪਿਸਤੌਲ ਕੱਢਣ ਲਈ ਆਜ਼ਾਦ ਛੱਡ ਦਿੱਤਾ ਗਿਆ। ਮੁਲਜ਼ਮ ਨੇ ਪਿਸਤੌਲ ਕੱਢੀ ਤੇ ਪੁਲਿਸ ’ਤੇ ਗੋਲ਼ੀਬਾਰੀ ਕੀਤੀ, ਜਿਸ ਨਾਲ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਵਾਬੀ ਕਾਰਵਾਈ ’ਚ ਪੁਲਿਸ ਨੇ ਬਿਸ਼ੰਬਰ ਦੀ ਲੱਤ ’ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।

Related Articles

Leave a Reply

Your email address will not be published. Required fields are marked *

Back to top button