Punjab

ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਲਗਾਏ ਗਏ ਕੈਂਪ ਵਿੱਚ 100 ਲਾਭਪਾਤਰੀਆਂ ਨੇ ਫਾਰਮ ਭਰੇ

ਹਰ ਮਹੀਨੇ ਲਗਾਇਆ ਜਾਵੇਗਾ ਕੈਂਪ : ਵਿਧਾਇਕ ਡਾ: ਅਜੈ ਗੁਪਤਾ

ਅੰਮਿ੍ਤਸਰ, 9 ਜਨਵਰੀ- ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਅਜੈ ਗੁਪਤਾ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਦੇਣ ਲਈ ਉਨ੍ਹਾਂ ਦੇ ਦਫ਼ਤਰ ਹੱਥੀ ਗੇਟ ਵਿਖੇ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਲੋੜਵੰਦ ਲੋਕਾਂ ਤੱਕ ਇਸ ਸਕੀਮ ਦਾ ਲਾਭ ਪਹੁੰਚਾਉਣ ਲਈ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਨੇ ਭਾਗ ਲਿਆ। ਇਸ ਸਕੀਮ ਦਾ ਮੌਕੇ ‘ਤੇ ਹੀ ਲਾਭ ਲੈਣ ਲਈ ਲੋੜਵੰਦ ਲੋਕਾਂ ਨੇ ਹਾਜ਼ਰ ਟੀਮ ਦੇ ਅਧਿਕਾਰੀਆਂ ਤੋਂ ਫਾਰਮ ਇਕੱਠੇ ਕੀਤੇ। ਇਸ ਸਕੀਮ ਦਾ ਲਾਭ ਮੌਕੇ ‘ਤੇ ਪਹੁੰਚਾਉਣ ਲਈ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲੋੜਵੰਦ ਲੋਕਾਂ ਦੇ ਫਾਰਮ ਭਰਵਾਏ। ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਜ ਸਵੇਰੇ 11:30 ਵਜੇ ਤੋਂ ਹੀ ਲੋਕਾਂ ਦੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ। ਅੱਜ 100 ਦੇ ਕਰੀਬ ਲਾਭਪਾਤਰੀਆਂ ਵੱਲੋਂ ਫਾਰਮ ਭਰੇ ਗਏ। ਇਸ ਮੌਕੇ ਵਿਧਾਇਕ ਡਾ: ਅਜੇ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦਾਂ ਨੂੰ ਉਨ੍ਹਾਂ ਦੇ ਘਰ ਦੀ ਛੱਤ, ਕਮਰਾ, ਰਸੋਈ ਅਤੇ ਬਾਥਰੂਮ ਬਣਾਉਣ ਲਈ 2.5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਵਿੱਚ ਕੇਂਦਰ ਸਰਕਾਰ ਵੱਲੋਂ 1.5 ਲੱਖ ਰੁਪਏ ਅਤੇ ਪੰਜਾਬ ਸਰਕਾਰ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਆਯੋਜਨ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਕੈਂਪ ਵਿੱਚ ਹਾਜ਼ਰ ਅਧਿਕਾਰੀ ਅਤੇ ਕਰਮਚਾਰੀ ਲੋੜਵੰਦ ਲੋਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਜੋ ਵੀ ਰਸਮੀ ਕਾਰਵਾਈਆਂ ਕਰਨੀਆਂ ਚਾਹੀਦੀਆਂ ਹਨ, ਉਸ ਬਾਰੇ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਲੋੜਵੰਦ ਲੋਕ ਆਪਣੇ ਨਾਲ ਆਪਣੇ ਪਰਿਵਾਰ ਦਾ ਵੋਟਰ ਕਾਰਡ, ਖਾਲੀ ਪਏ ਪਲਾਟ ਅਤੇ ਮਕਾਨ ਦੀ ਰਜਿਸਟਰੀ ਸਮੇਤ ਮੌਤ ਦੇ ਸਰਟੀਫਿਕੇਟ ਦੀ ਕਾਪੀ ਲੈ ਕੇ ਆਉਣ ਲਾਲ ਲਾਈਨ, ਬਿਜਲੀ ਦੇ ਪੁਰਾਣੇ ਬਿੱਲ ਅਤੇ ਘਰ ਦੀ ਪਟਵਾਰੀ ਦੀ ਰਿਪੋਰਟ, ਸੁਵਿਧਾ ਕੇਂਦਰ ਤੋਂ 3 ਲੱਖ ਰੁਪਏ ਤੱਕ ਦੀ ਆਮਦਨ ਦਾ ਸਰਟੀਫਿਕੇਟ, SE, BC ਅਤੇ OBC ਕਾਸਟ ਸਰਟੀਫਿਕੇਟ ਦੀ ਕਾਪੀ, ਜਨਰਲ ਜਾਤੀ ਕਾਸਟ.ਸਰਟੀਫਿਕੇਟ ਦੀ ਲੋੜ ਨਹੀਂ ਹੈ, ਇਸ ਸਕੀਮ ਲਈ ਅਪਲਾਈ ਕਰਨ ਵਾਲਿਆਂ ਦਾ ਦੇਸ਼ ਵਿੱਚ ਕਿਤੇ ਵੀ ਪੱਕਾ ਘਰ ਨਹੀਂ ਹੋਣਾ ਚਾਹੀਦਾ ਅਤੇ ਹੋਰ ਲੋੜੀਂਦੇ ਦਸਤਾਵੇਜ਼ ਅਤੇ ਇੱਕ ਹਲਫ਼ਨਾਮਾ ਲਿਆਉਣਾ ਚਾਹੀਦਾ ਹੈ। ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪਹਿਲਾਂ ਵੀ ਸਰਕਾਰ-ਆਏ ਆਪਕੇ ਦੁਆਰ ਕੈਂਪ ਲਗਾਏ ਜਾ ਚੁੱਕੇ ਹਨ। ਇਸ ਸਬੰਧੀ ਵਿਸ਼ੇਸ਼ ਤੌਰ ‘ਤੇ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਸਕੀਮ ਦਾ ਲਾਭ ਲੈਣ ਲਈ ਜਿਹੜੇ ਵੀ ਲੋੜਵੰਦ ਲੋਕਾਂ ਨੇ ਫਾਰਮ ਭਰੇ ਹਨ, ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਲੰਟੀਅਰਾਂ ਵੱਲੋਂ ਲਗਾਤਾਰ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਬਾਅਦ ਉਹ ਇੱਕ ਵਾਰ ਫਿਰ ਇਸ ਸਕੀਮ ਸਬੰਧੀ ਕੈਂਪ ਲਗਾਉਣਗੇ। ਉਸ ਕੈਂਪ ਵਿੱਚ ਕਿੰਨੇ ਲੋਕਾਂ ਨੇ ਇਸ ਸਕੀਮ ਦਾ ਲਾਭ ਲਿਆ ਹੈ, ਦੀ ਸੂਚੀ ਵੀ ਜਾਰੀ ਕੀਤੀ ਜਾਵੇਗੀ। ਵਿਧਾਇਕ ਡਾ: ਅਜੇ ਗੁਪਤਾ ਨੇ ਕਿਹਾ ਕਿ ਜੇਕਰ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਫਾਰਮ ਭਰਨ ਤੋਂ ਬਾਅਦ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਸ ਅਧਿਕਾਰੀ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ,ਸਕੀਮ ਸੁਪਰਡੈਂਟ ਲਵਲੀਨ ਸ਼ਰਮਾ ਅਤੇ ਫਾਰਮ ਭਰਨ ਵਾਲੇ ਕਲਰਕ, ਸੈਨੇਟਰੀ ਇੰਸਪੈਕਟਰ, ਬਿਲਡਿੰਗ ਇੰਸਪੈਕਟਰ ਅਤੇ ਇਲਾਕੇ ਦੇ ਪਟਵਾਰੀ ਵੀ ਹਾਜ਼ਰ ਸਨ।ਇਸ ਸਕੀਮ ਤਹਿਤ ਫਾਰਮ ਭਰਨ ਵਾਲੇ ਲੋੜਵੰਦ ਲੋਕਾਂ ਨੇ ਵਿਧਾਇਕ ਡਾ: ਅਜੈ ਗੁਪਤਾ ਦਾ ਧੰਨਵਾਦ ਕੀਤਾ |

Related Articles

Leave a Reply

Your email address will not be published. Required fields are marked *

Back to top button