
ਅੰਮ੍ਰਿਤਸਰ, 9 ਜਨਵਰੀ 2025- ਡਿਪਟੀ ਕਮਿਸ਼ਨਰ-ਕਮ-ਚੈਅਰਮੇਨ ਜਿਲ੍ਹਾ ਪੱਧਰੀ ਪ੍ਰਵਾਨਗੀ ਕਮੇਟੀ ਮੈਡਮ ਸਾਕਸ਼ੀ ਸਾਹਨੀ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਇੰਨਸੈਟਿਵ ਕੇਸਾਂ ਦੀ ਮੰਨਜੂਰੀ ਦੇਣ ਸਬੰਧੀ ਬਣੀ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ -ਕਮ -ਕੰਨਵੀਨਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਉਦਯੋਗਾ ਨੂੰ ਬੜਾਵਾ ਦੇਣ ਲਈ /ਪ੍ਰਫੁੱਲਤ ਕਰਨ ਲਈ ਅਤੇ ਰੁਜ਼ਗਾਰ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਨਵੀਂ ਬਣੀ ਇੰਡਸਟਰੀਅਲ ਪਾਲਸੀ 2022 ਤਹਿਤ ਉਦਯੋਗਿਕ ਇਕਾਈਆਂ ਨੂੰ ਸਟੈਂਪ ਡਿਊਟੀ ਤੋਂ ਛੋਟ/ਰੀਇੰਬਰਸਮੈਂਟ, ਭੋ ਤਬਦੀਲੀ ਦੀ ਈ.ਡੀ.ਸੀ ਤੋਂ (ਸੀ.ਐਲ.ਯੂ) ਤੋਂ ਛੋਟ,ਬਿਜਲੀ ਡਿਊਟੀ ਤੋਂ ਛੋਟ ,ਜੀ.ਐਸ.ਟੀ ਤੋਂ ਛੋਟ/ਰੀਇੰਬਰਸਮੈਂਟ ਆਦਿ ਸਹੂਲਤਾਂ ਦਿੱਤੀਆ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਹਨਾਂ ਸਹੂਲਤਾਂ ਦੀ ਵਧੇਰੇ ਜਾਣਕਾਰੀ ਸੂਚਨਾਂ ਪੰਜਾਬ ਬਿਜਨਸ ਫਸਟ ਪੌਰਟਲ pbindustries.gov.in ਤੇ ਉਪਲਬਧ ਹੈ । ਉਕਤ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ-ਕਮ- ਚੈਅਰਮੇਨ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਮੈਡਮ ਸਾਕਸ਼ੀ ਸਾਹਨੀ ਅੰਮ੍ਰਿਤਸਰ ਵਲੋਂ ਉਦਯੋਗਿਕ ਪਾਲਸੀ 2017 ਅਤੇ ਪਾਲਸੀ 2022 ਤਹਿਤ 24 ਉਦਯੋਗਿਕ ਇਕਾਈਆਂ ਦੇ ਵੱਖ ਵੱਖ ਇੰਨਸੈਟਿਵ ਸਬੰਧੀ ਐਪਲੀਕੇਸ਼ਨਾਂ ਨੂੰ ਮੰਨਜੂਰੀ ਦਿੱਤੀ ਗਈ ,ਜਿਸ ਵਿੱਚ ਕਰਜ਼ੇ ਦੀ ਵਿਆਜ ਦੀ ਦਰ ਤੋਂ ਛੋਟ, ,ਸਟੈਂਪ ਡਿਊਟੀ ਤੋਂ ਛੋਟ ਇੰਨਸੈਟਿਵ,ਕੈਪੀਟਲ ਸਬਸਿਡੀ,ਜੀ.ਐਸ.ਟੀ ਦੀ ਰੀਬੈਰਸਮੈਂਟ ਅਤੇ ਬਿਜਲੀ ਡਿਊਟੀ ਤੋਂ ਛੋਟ ਆਦਿ ਸ਼ਾਮਿਲ ਸਨ। ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਆਪਣੇ ਯੂਨਿਟਾਂ ਦੀ ਬਰਾਜ਼, ਸਿਲਵਰ ਅਤੇ ਗੋਲਡ ਸਰਟੀਫਿਕੇਸ਼ਨ ਕਰਵਾਉਣ ਤਾਂ ਜੋ ਉਹ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਸਕਣ। ਇਸ ਮੀਟਿੰਗ ਵਿੱਚ ਸੀਨੀਅਰ ਸਹਾਇਕ ਰਵਿੰਦਰ ਸਿੰਘ ਅਤੇ ਬੀ ਐਫ ਉ ਦਵਿੰਦਰ ਕੋਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਫਸਰ ਸਾਹਿਬਾਨ ਹਾਜ਼ਰ ਸਨ।



