Punjab

ਭਗਤੀ ਭਜਨ ਗਰੁੱਪ ਵੱਲੋਂ ਗਰੀਬ ਪਰਿਵਾਰਾਂ ਨੂੰ ਗਰਮ ਕੱਪੜੇ, ਕੋਟੀਆਂ, ਸ਼ਾਲਾ ਅਤੇ ਬੱਚਿਆਂ ਦੇ ਕੱਪੜੇ ਵੰਡੇ

ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੂ)– ਅੱਜ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ) ਅਤੇ ਭਗਤੀ ਭਜਨ ਗਰੁੱਪ ਦੇ ਬਾਕੀ ਮੈਂਬਰਾਂ ਦੀ ਦੇਖ- ਰੇਖ ਵਿੱਚ ਕੜਾਕੇ ਦੀ ਠੰਡ ਮੱਦੇਨਜ਼ਰ ਰੱਖਦੇ ਹੋਏ ਦਾਣਾ ਮੰਡੀ (ਫਿਰੋਜ਼ਪੁਰ) ਵਿਖੇ ਗਰੀਬ ਪਰਿਵਾਰਾਂ ਨੂੰ ਗਰਮ ਕੱਪੜੇ, ਕੋਟੀਆਂ, ਸ਼ਾਲਾ ਅਤੇ ਬੱਚਿਆਂ ਦੇ ਕੱਪੜੇ ਵੰਡੇ ਗਏ। ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਦੇ ਐਡਮਿਨਿਸਟਰੇਟਿਵ ਹੈੱਡ ਸੁਖਵਿੰਦਰ ਕੌਰ ਵੱਲੋ ਬੱਚਿਆਂ ਨੂੰ ਗਰਮ ਬੂਟ ਵੰਡੇ ਗਏ। ਇਸ ਦੇ ਨਾਲ ਚਾਹ ਅਤੇ ਬਿਸਕੁਟਾ ਦਾ ਲੰਗਰ ਲਾਇਆ ਗਿਆ। ਭਗਤੀ ਭਜਨ ਗਰੁੱਪ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਨਵਾਂ ਸਾਲ ਸਾਰਿਆਂ ਲਈ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਵੇ ਇਹ ਦੂਆ ਕੀਤੀ ਗਈ। ਭਗਤੀ ਭਜਨ ਗਰੁੱਪ ਵੱਲੋਂ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਸਾਰੇ ਗਰੁੱਪ ਮੈਂਬਰਾਂ ਵੱਲੋਂ ਨਵੇਂ ਸਾਲ ਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਵੱਧ ਚੜ੍ਹ ਕੇ ਕਰਨ ਦਾ ਟਿੱਚਾ ਮਿੱਥਿਆ ਗਿਆ । ਧਰਮਪਾਲ ਬਾਂਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਡਾਇਰੈਕਟਰ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜ਼ਪੁਰ) ਵੱਲੋਂ ਡੀਪੀ ਲਾਈਫ ਭਗਤੀ ਭਜਨ ਚੈਨਲ ਚਲਾਇਆ ਜਾ ਰਿਹਾ ਹੈ, ਜਿਸ ਦੀ ਆਮਦਨ ਨੂੰ ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ ਲਈ ਵਰਤਿਆ ਜਾਂਦਾ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਆਏ ਹੋਏ ਸਾਰੇ ਬੱਚਿਆਂ ਨੂੰ ਪੜਾਈ ਕਰਨ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੁਕੇਸ਼ ਗੋਇਲ, ਕੈਲਾਸ਼ ਸ਼ਰਮਾ, ਪਵਨ ਕਟਾਰੀਆ, ਤ੍ਰਲੋਚਨ ਚੋਪੜਾ, ਰਕੇਸ਼ ਪਾਠਕ, ਦਿਨੇਸ਼ ਕਟਾਰੀਆ (ਪ੍ਰਧਾਨ ਰੋਟਰੀ ਕਲੱਬ) ਅਤੇ ਨਰਸਿੰਗ ਸਟਾਫ ਦਾ ਪੂਰਾ ਸਹਿਯੋਗ ਰਿਹਾ।

Related Articles

Leave a Reply

Your email address will not be published. Required fields are marked *

Back to top button