ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੂ)– ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਫਿਰੋਜ਼ਪੁਰ ਵੱਲੋਂ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੁਲਚਾ ਕਲਚਰ ਹੋਟਲ ਬਾਗੀ ਰੋਡ ਫਿਰੋਜ਼ਪੁਰ ਵਿਖੇ ਕਰਵਾਇਆ ਤੇ ਨਵਾਂ ਸਾਲ 2025 ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਪਾਲ ਪੇਨ ਕੇਅਰ ਸੈਂਟਰ ਦੇ ਸੰਚਾਲਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਤਾਰੀਫ ਕੀਤੀ। ਇਸ ਮੌਕੇ ਡਾਕਟਰ ਦੀਵਾਨ ਚੰਦ ਸੁਖੀਜਾ ਚੇਅਰਮੈਨ, ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ, ਪ੍ਰਵੀਨ ਧਵਨ ਜਨਰਲ ਸਕੱਤਰ, ਰਮੇਸ਼ ਬਜਾਜ ਸੀਨੀਅਰ ਮੀਤ ਪ੍ਰਧਾਨ, ਰਾਮ ਕਿਸ਼ੋਰ ਕੋਆਰਡੀਨੇਟਰ ਨੇ ਸੁਸਾਇਟੀ ਵੱਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਅਤੇ ਮੈਡੀਕਲ ਕੈਂਪਾਂ ਬਾਰੇ ਜਾਣਕਾਰੀ ਦਿੱਤੀ। ਸੁਸਾਇਟੀ ਦੇ ਜਨਰਲ ਸਕੱਤਰ ਪ੍ਰਵੀਨ ਧਵਨ ਨੇ ਨਵੇਂ ਸਾਲ ਤੇ ਕਵਿਤਾ ਪੇਸ਼ ਕੀਤੀ। ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ। ਇਸ ਸਮਾਗਮ ਵਿੱਚ ਪੁਸ਼ਪਲਾਤਾ, ਅਵਿਨਾਸ਼ ਸਿੰਘ ਤਲਵਾੜ, ਅਸ਼ੋਕ ਚੁੱਘ, ਸ਼ੁਭਾਸ ਚੌਧਰੀ, ਸਰੋਜ ਸਹਿਗਲ, ਜਤਿੰਦਰ ਕੁਮਾਰ, ਅਮਰਨਾਥ, ਹਰਸ਼ ਰਾਜਨ, ਡੀਆਰ ਗੋਇਲ, ਸੁਨੀਤਾ ਰਾਣੀ, ਅਗਮ ਸਚਦੇਵਾ, ਬਿਮਲਾ ਰਾਣੀ, ਦਲੀਪ ਕੁਮਾਰ, ਅਮਰਨਾਥ ਗੁਪਤਾ, ਐੱਸਪੀ ਖੁਰਾਣਾ, ਉਡੀਕ ਚੰਦ, ਕ੍ਰਿਸ਼ਨ ਲਾਲ ਗੁਲਾਟੀ, ਕਮਲਾ ਦੇਵੀ, ਡਾਕਟਰ ਪ੍ਰਦੀਪ ਰਾਣਾ, ਵਿਜੇ ਅਰੋੜਾ ਆਦਿ ਸ਼ਾਮਲ ਹੋਏ।



