National

ਤਿੰਨ ਵਾਰ ਜ਼ਹਿਰ ਦੇ ਕੇ ਵੀ ਬਚ ਗਈ, ਫਿਰ ਸੁਪਾਰੀ ਦੇ ਕੇ ਕਰਵਾਇਆ ਕਤਲ; ਪਤੀ ਨੇ ਰਚੀ ਖ਼ਤਰਨਾਕ ਸਾਜ਼ਿਸ਼

ਨਵੀਂ ਦਿੱਲੀ, 10 ਮਾਰਚ :ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੀਆਂ ਤਿੰਨ ਵਾਰ ਕੋਸ਼ਿਸ਼ਾਂ ਕੀਤੀਆਂ, ਪਰ ਹਰ ਵਾਰ ਨਾਕਾਮ ਰਿਹਾ। ਅਖੀਰ ਵਿੱਚ ਉਸਨੇ ਹੱਤਿਆ ਦਾ ਪਲਾਨ ਬਦਲ ਦਿੱਤਾ ਅਤੇ 1 ਲੱਖ ਰੁਪਏ ਵਿੱਚ ਇੱਕ ‘ਹਿੱਟਮੈਨ’ ਹਾਇਰ ਕਰਕੇ ਆਪਣੀ ਪਤਨੀ ਨੂੰ ‘ਐਕਸੀਡੈਂਟ’ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ। ਸ਼ੁਰੂਆਤ ਵਿੱਚ ਤਾਂ ਇਹ ਸੜਕ ਹਾਦਸਾ ਲੱਗ ਰਿਹਾ ਸੀ, ਪਰ ਪੁਲਿਸ ਦੀ ਡੂੰਘੀ ਜਾਂਚ ਨੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ। ਇਹ ਪੂਰੀ ਘਟਨਾ ਘਰੇਲੂ ਵਿਵਾਦ ਨਾਲ ਜੁੜੀ ਦੱਸੀ ਜਾ ਰਹੀ ਹੈ, ਹਾਲਾਂਕਿ ਪੁਲਿਸ ਅਜੇ ਵੀ ਸਹੀ ਕਾਰਨਾਂ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ੀ ਪਤੀ ਨੇ ਆਪਣੀ ਪਤਨੀ ਦੇ ਕਤਲ ਲਈ ਠੇਕੇ ‘ਤੇ ਕਾਤਲ ਰੱਖਿਆ ਅਤੇ ਸਭ ਕੁਝ ਇੰਨੀ ਸਫਾਈ ਨਾਲ ਪਲਾਨ ਕੀਤਾ ਸੀ ਕਿ ਇਹ ਮਾਮਲਾ ਲੰਬੇ ਸਮੇਂ ਤੱਕ ਛਿਪਿਆ ਰਹਿ ਸਕਦਾ ਸੀ।

Related Articles

Leave a Reply

Your email address will not be published. Required fields are marked *

Back to top button