Punjab

ਪੀ.ਐਮ ਸ੍ਰੀ ਸ.ਸ.ਸ. (ਲੜਕੇ) ਫਿਰੋਜ਼ਪੁਰ ਵਿਖ਼ੇ ਸਾਲਾਨਾ ਸਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਆਯੋਜਿਤ

‎ਕਿਤਾਬੀ ਗਿਆਨ ਦੇ ਨਾਲ -ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਵੀ ਜ਼ਰੂਰੀ - ਵਿਧਾਇਕ ਰਣਬੀਰ ਭੁੱਲਰ

ਬਾਲ ਕਿਸ਼ਨ

ਫਿਰੋਜ਼ਪੁਰ 14 ਫਰਵਰੀ : ‎ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਸਲਾਨਾ ਸਭਿਚਾਰਕ ਸਮਾਗਮ ਅਤੇ ਇਨਾਮ ਵੰਡ ਸਮਾਗਮ ਮਨਾਇਆ ਗਿਆ। ਇਸ ਮੌਕੇ ਵਿਧਾਇਕ ਫਿਰੋਜਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ‎ਸਮਾਗਮ ਮੌਕੇ ਵਿਧਾਇਕ ਭੁੱਲਰ ਨੇ ਸੰਬੋਧਨ ਕਰਦੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਵੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਮਾਹੌਲ ਵਿੱਚ ਵਿਦਿਆਰਕੀਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਵੇ। ‎ਇਸ ਮੌਕੇ ਡਾ. ਸਤਿੰਦਰ ਸਿੰਘ ਡਿਪਟੀ ਡੀ.ਈ.ਓ (ਸ) ਫਿਰੋਜ਼ਪੁਰ ਨੇ ਕਿਹਾ ਕਿ ਜੇਕਰ ਅਸੀਂ ਆਪਦਾ ਸੁਨਹਿਰਾ ਕੱਲ੍ਹ ਬਚਾਉਣਾ ਹੈ ਤਾ ਵਾਤਾਵਰਨ ਦੀ ਸੁੱਰਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਇਸ ਲਈ ਦਰੱਖਤ ਲਾਉਣੇ ਬੜੇ ਜ਼ਰੂਰੀ ਹਨ। ਸੱਭ ਨੂੰ ਵਾਤਾਵਰਣ ਦੀ ਸੁਰਖਿਆ ਆਪਣਾ ਕਰੱਤਵ ਮੰਨਣਾ ਚਾਹੀਦਾ ਹੈ, ਜਿਸ ਦੀ ਸਿੱਖਿਆ ਸਕੂਲਾਂ ਤੋ ਮਿਲਣੀ ਚਾਹੀਦੀ ਹੈ। ਸ੍ਰੀਮਤੀ ਨੀਤਿਮਾ ਸ਼ਰਮਾ ਲੈਕਚਰਾਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਸਭ ਨੂੰ ਵਿਸ਼ਵਾਸ ਦੁਆਇਆ ਕਿ ਬੱਚਿਆ ਦੇ ਸਰਵਪੱਖੀ ਵਿਕਾਸ ਦਾ ਪੁਰਾ ਧਿਆਨ ਰੱਖਿਆ ਜਾਵੇਗਾ। ਸ੍ਰੀ ਕੋਮਲ ਅਰੋੜਾ ਡਿਪਟੀ ਡੀ.ਈ.ਓ (ਐ.ਸਿ.)ਫਿਰੋਜ਼ਪੁਰ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਕੇ.ਸੀ ਅਰੋੜਾ ਅਤੇ ਸ੍ਰੀ ਰਾਕੇਸ਼ ਕੁਮਾਰ ਚਾਵਲਾ ਉਪ ਚੇਅਰਮੈਨ ਨੇ ਸਟਾਫ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਸਮਾਗਮ ਵਿੱਚ ਬੱਚਿਆ ਵੱਲੋ ਸਭਿਆਚਾਰਕ ਰੰਗ ਬਿਖੇਰਿਆ ਗਿਆ। ਜਿਸ ਵਿਚ ਸ਼ਬਦ ਗਾਇਨ ਗੁਰਮੁੱਖ ਦਾ ਬੇਟਾ, ਐਕਟ, ਮੇਰੀ ਮਾ ਥੀਮ ਡਾਂਸ, ਯੁੱਧ ਨਸ਼ਿਆਂ ਵਿਰੁੱਧ ਪਲੇਅ, ਭੰਗੜਾ ਅਤੇ ਕੋਰਿਓਗ੍ਰਾਫੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਸਭਿਆਚਾਰਕ ਪੇਸ਼ਕਾਰੀਆਂ ਨੇ ਆਏ ਮਹਿਮਾਨਾਂ ਦਾ ਮਨ ਮੋਹ ਲਿਆ। ‎ਸਕੂਲ ਇੰਚਾਰਜ ਸ੍ਰੀ ਰਾਜਵੀ ਮੈਣੀ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਇੱਕ ਨਿਸ਼ਾਨਾ ਮਿੱਥ ਕੇ ਉਸ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਮੰਚ ਸੰਚਾਲਨ ਦੀ ਜਿਮੇਵਾਰੀ ਮੈਡਮ ਹਰਲੀਨ ਕੋਰ ਲੈਕਚਰਾਰ ਅਤੇ ਮੈਡਮ ਸੁਖਦੀਪ ਕੋਰ ਲੈਕਚਰਾਰ ਵੱਲੋ ਬਾਖੂਬੀ ਨਿਭਾਈ ਗਈ। ਇਸ ਮੋਕੇ ਗੁਲਸ਼ਨ ਗੱਖੜ, ਹਿਮਾਂਸੂ, ਰਾਜਿੰਦਰ ਕੋਰ, ਮੋਨਿਕਾ ਗਰੋਵਰ, ਸੋਨੀਆ ਗੁਪਤਾ, ਰਾਕੇਸ਼ ਗਰੋਵਰ, ਕਮਲਜੀਤ ਕੋਰ ਭੁਪਿੰਦਰ ਕੋਰ, ਸੁਨੀਤਾ ਰਾਣੀ, ਸੋਨੀਆਂ, ਅੰਨਦਿਤਾ, ਸੰਗੀਤਾ, ਰੇਖਾ ਰਾਣੀ, ਪਿੱਪਲ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਕੋਰ ਅਤੇ ਦੀਪਕ ਹਾਂਡਾ ਆਦਿ ਸਟਾਫ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button