
ਤਰਨਤਾਰਨ, 5 ਜੁਲਾਈ : ਤਰਨਤਾਰਨ ਜ਼ਿਲ੍ਹੇ ਵਿਚ ਪਾਕਿਸਤਾਨ ਦੀ ਸਰਹੱਦ ਲੰਘੀ ਰਾਤ ਕਰੀਬ ਇਕ ਵਜੇ ਡ੍ਰੋਨ ਗਤੀਵਿਧੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋੋਂਕਿ ਸਵੇਰੇ ਸਮੇਂ ਬੀਐੱਸਐੱਫ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਹੈਰੋਇਨ ਦਾ ਇਕ ਪੈਕੇਟ ਬਰਾਮਦ ਹੋਇਆ, ਜਿਸ ਨੂੰ ਕਬਜੇ ਵਿਚ ਲੈ ਕੇ ਬੀਐੱਸਐੱਫ ਦੇ ਜਵਾਨਾਂ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸੈਕਟਰ ਖਾਲੜਾ ਅਧੀਨ ਆਉਂਦੀ ਸਰਹੱਦੀ ਚੌਂਕ ਮੰਗਲੀ ਦੇ ਇਲਾਕੇ ਵਿਚ ਸਰਹੱਦੀ ਬੁਰਜੀ 142-10 ਦੇ ਖੇਤਰ ਵਿਚ ਰਾਤ ਕਰੀਬ 1 ਵਜੇ ਡ੍ਰੋਨ ਗਤੀਵਿਧੀ ਦਰਜ਼ ਕੀਤੀ ਗਈ। ਜਦੋਂਕਿ ਦਿਨ ਚੜ੍ਹਦਿਆਂ ਹੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਤਾਂ ਉਥੋਂ ਹੈਰੋਇਨ ਦਾ ਇਕ ਪੈਕੇਟ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਪੈਕੇਟ ਡ੍ਰੋਨ ਰਾਂਹੀ ਇਥੇ ਸੁੱਟਿਆ ਗਿਆ ਹੈ। ਪੀਲੇ ਰੰਗ ਦੀ ਟੇਪ ਨਾਲ ਲਪੇਟੇ ਗਏ ਉਕਤ ਪੈਕੇਟ ਦੇ ਨਾਲ ਰੌਸ਼ਨੀ ਕਰਨ ਵਾਲੀਆਂ ਸਟਿਕਾਂ ਵੀ ਲੱਗੀਆਂ ਹਨ।



