ਸਮੇਂ ਸਿਰ ਕਰਵਾਇਆ ਇਲਾਜ਼ ਗੰਜੇਪਣ ਤੋਂ ਬਚਾ ਸਕਦਾ ਹੈ – ਡਾ. ਦੀਕਸ਼ਿਤ ਗੋਇਲ
ਬਾਗ਼ੀ ਹਸਪਤਾਲ ਵਿਖੇ ਹੋਏ ਸੈਮੀਨਾਰ 'ਚ ਵਾਲਾਂ ਦੀਆਂ ਸਮੱਸਿਆਵਾਂ 'ਤੇ ਹੋਈ ਖੁੱਲ੍ਹ ਕੇ ਚਰਚਾ

ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) – ਅਜੋਕੇ ਸਮੇਂ ਵਿਚ ਵਾਲਾਂ ਦੀਆਂ ਸਮੱਸਿਆਵਾਂ ਨਾਲ ਬਹੁਤ ਸਾਰੇ ਲੋਕ ਜੂਝ ਰਹੇ ਹਨ। ਅਜਿਹੇ ਵਿਚ ਸਮੇਂ ਸਿਰ ਕੀਤਾ ਗਿਆ ਇਲਾਜ਼, ਪਰਹੇਜ਼ ਸਾਡੇ ਵਾਲਾਂ ਨੂੰ ਸੁਰੱਖਿਅਤ ਰੱਖ ਸਕਦਾ ਹੈ। ਇਹਨਾ ਗੱਲਾਂ ਦਾ ਪ੍ਰਗਟਾਵਾ ਚਮੜੀ ਰੋਗ ਮਾਹਰ ਡਾ. ਦੀਕਸ਼ਿਤ ਗੋਇਲਬ ਨੇ ਸਥਾਨਿਕ ਬਾਗ਼ੀ ਹਸਪਤਾਲ ਵਿਖੇ ਕਰਵਾਏ ਗਏ ਇੱਕ ਸੈਮੀਨਾਰ ਦੌਰਾਨ ਕੀਤਾ। ਡਾਕਟਰ ਡਾ. ਦੀਕਸ਼ਿਤ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਲ ਝੜਨ ਦੀ ਸਮੱਸਿਆ ਆਮ ਬਣ ਗਈ ਹੈ, ਵਾਲਾਂ ਦੇ ਝੜਨ ਦੇ ਕਾਰਨਾਂ ਵਿੱਚ ਜੈਨੇਟਿਕਸ (ਖਾਨਦਾਨੀ ਕਾਰਨ), ਉਮਰ ਵਧਣ, ਤਣਾਅ,ਬਿਮਾਰੀ, ਡਾਕਟਰੀ ਇਲਾਜ (ਜਿਵੇਂ ਕਿ ਕੀਮੋਥੈਰੇਪੀ), ਦਵਾਈਆਂ, ਖੁਰਾਕ ਸੰਬੰਧੀ ਪਾਬੰਦੀਆਂ, ਸਟਾਈਲਿੰਗ ਦੀਆਂ ਆਦਤਾਂ, ਸਦਮਾ ਅਤੇ ਗਰਭ ਅਵਸਥਾ ਆਦਿ ਕਾਰਨ ਹਨ। ਇਹਨਾ ਸਮੱਸਿਆਵਾਂ ਦਾ ਸਾਹਮਣਾ ਮਰਦ, ਔਰਤਾਂ ਅਤੇ ਬੱਚੇ ਸਭ ਕਰਦੇ ਹਨ। ਡਾ. ਦੀਕਸ਼ਿਤ ਗੋਇਲ ਨੇ ਕਿਹਾ ਕਿ ਵਾਲ ਝੜਨ ਦਾ ਮੁੱਖ ਕਾਰਨ ‘ਐਂਡਰੋਜੈਨੇਟਿਕ ਐਲੋਪੀਸੀਆ’ ਹੈ ਇਹ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਮਰਦਾਂ ਵਿੱਚ ਇਹ ਅਕਸਰ 20-30 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦਾ ਹੈ, ਜਦੋਂ ਕਿ ਔਰਤਾਂ ਵਿੱਚ ਇਹ 40-50 ਸਾਲ ਦੀ ਉਮਰ ਵਿੱਚ ਵਧੇਰੇ ਆਮ ਹੁੰਦਾ ਹੈ। ਇਹਨਾ ਕਾਰਨਾਂ ਤੋਂ ਇਲਾਵਾ ਅਚਾਨਕ ਵਾਲਾਂ ਦੇ ਪੈਚ (ਗੋਲ ਘੇਰੇ) ਅਤੇ ਵਾਲਾਂ ਨੂੰ ਕੱਸ ਕੇ ਬੰਨ੍ਹਣ ਨਾਲ ਵੀ ਵਾਲ ਝੜ੍ਹਦੇ ਹਨ। ਡਾਕਟਰ ਦੀਕਸ਼ਿਤਾ ਗੋਇਲ ਨੇ ਆਖਿਆ ਕਿ ਵਾਲ਼ਾਂ ਦੇ ਝੜਨ ਨਾਲ ਘਬਰਾਓ ਨਾ, ਕਾਰਨ ਦੇ ਅਧਾਰ ‘ਤੇ ਇਲਾਜ ਉਪਲਬਧ ਹਨ। ਓਹਨਾ ਦੱਸਿਆ ਕਿ ਮਿਨੋਕਸੀਡਿਲ ਅਤੇ ਫਿਨਾਸਟਰਾਈਡ ਵਰਗੀਆਂ ਦਵਾਈਆਂ ਵਾਲਾਂ ਨੂੰ ਝੜ੍ਹਨ ਤੋਂ ਰੋਕ ਸਕਦੀਆਂ ਹਨ। ਇਸ ਤੋਂ ਇਲਾਵਾ ਪਲੇਟਲੇਟ ਰਿਚ ਪਲਾਜ਼ਮਾ (PRP) ਥੈਰੇਪੀ ਅਤੇ ਜਾਂ ਫਿਰ ਸਥਾਈ ਇਲਾਜ਼ ਹੇਅਰ ਟ੍ਰਾਂਸਪਲਾਂਟ ਵੀ ਹੈ ਜਿਸ ਨਾਲ ਸਾਡੀ ਸੁੰਦਰਤਾ ਬਹਾਲ ਹੋ ਸਕਦੀ ਹੈ। ਇਸ ਸੈਮੀਨਾਰ ਵਿੱਚ ਡਾਕਟਰਾਂ, ਟਰੇਨੀਆਂ ਅਤੇ ਕੁਝ ਪੀੜ੍ਹਤਾਂ ਨੇ ਵੀ ਹਿੱਸਾ ਲਿਆ।



