Punjab

ਜਬਰ-ਜਨਾਹ ਮਗਰੋਂ ਡਿਪਰੈਸ਼ਨ ‘ਚ ਗਈ ਨਾਬਾਲਗ ਨੇ ਨਿਗਲੀ ਦਵਾਈ

ਪੜਤਾਲ ਮਗਰੋਂ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ, 2 ਨਵੰਬਰ : ਜਬਰ-ਜਨਾਹ ਦੀ ਹੈਵਾਨੀਅਤ ਭਰੀ ਘਟਨਾ ਤੋਂ ਬਾਅਦ 14 ਸਾਲ ਦੀ ਬਾਲੜੀ ਇਸ ਕਦਰ ਡਿਪਰੈਸ਼ਨ ਵਿੱਚ ਚਲੀ ਗਈ ਉਸਨੇ ਘਰ ਵਿੱਚ ਪਈ ਦਵਾਈ ਨਿਗਲ ਲਈ। ਬੇਹੋਸ਼ੀ ਦੀ ਹਾਲਤ ਵਿੱਚ ਲੜਕੀ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਥਾਣਾ ਕੂਮਕਲਾਂ ਦੀ ਪੁਲਿਸ ਨੇ ਬੱਚੀ ਦੇ ਬਿਆਨ ਕਲਮਬੰਦ ਕਰਕੇ ਪਿੰਡ ਪੰਜੇਟਾਂ ਦੇ ਰਹਿਣ ਵਾਲੇ ਮੁਲਜ਼ਮ ਮੁਹੰਮਦ ਗੁਲਾਬ ਰਸੂਲ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਕੂਮਕਲਾਂ ਦੇ ਅਧੀਨ ਆਉਂਦੇ ਇੱਕ ਇਲਾਕੇ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੇ ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਦੋਸਤੀ ਪੰਜੇਟਾ ਪਿੰਡ ਦੇ ਰਹਿਣ ਵਾਲੇ ਮੁਹੰਮਦ ਗੁਲਾਬ ਰਸੂਲ ਨਾਲ ਹੋਈ ਸੀ। ਬੀਤੇ ਦਿਨੀਂ ਸ਼ਾਮ 7 ਵਜੇ ਦੇ ਕਰੀਬ ਮੁਲਜ਼ਮ ਲੜਕੀ ਨੂੰ ਬਹਾਨੇ ਨਾਲ ਪੰਚ ਦੀ ਮੋਟਰ ‘ਤੇ ਲੈ ਗਿਆ। ਮੋਟਰ ‘ਤੇ ਪਹੁੰਚਦੇ ਹੀ ਮੁਲਜ਼ਮ ਨੇ ਲੜਕੀ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਜਾਨੋਂ ਮਾਰਨ ਦੀਆਂ ਧਮਕੀਆਂ ਦੇਖ ਕੇ ਮੁਲਜ਼ਮ ਨੇ ਮਾਸੂਮ ਬੱਚੀ ਦੀ ਆਬਰੂ ਲੁੱਟ ਲਈ। ਲੜਕੀ ਨੇ ਦੱਸਿਆ ਕਿ ਹੁਣ ਮੁਲਜ਼ਮ ਉਸਨੂੰ ਲਗਾਤਾਰ ਸਰੀਰਕ ਸਬੰਧ ਬਣਾਉਣ ਲਈ ਧਮਕਾ ਰਿਹਾ ਹੈ। ਜਬਰ-ਜਨਾਹ ਦੀ ਘਟਨਾ ਅਤੇ ਮੁਲਜ਼ਮ ਦੀਆਂ ਧਮਕੀਆਂ ਤੋਂ ਲੜਕੀ ਇਸ ਕਦਰ ਪਰੇਸ਼ਾਨ ਹੋ ਗਈ ਕਿ ਉਸਨੇ ਆਪਣੇ ਘਰ ਵਿੱਚ ਪਈ ਇੱਕ ਪੁਰਾਣੀ ਦਵਾਈ ਨਿਗਲ ਲਈ। ਲੜਕੀ ਦੇ ਮਾਪਿਆਂ ਨੇ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਧਰੋਂ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਹੰਮਦ ਗੁਲਾਬ ਰਸੂਲ ਦੇ ਖਿਲਾਫ ਪੋਕਸੋ ਐਕਟ ਅਤੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button