Punjab

ਤੇਜ਼ ਰਫ਼ਤਾਰ ਕਾਰ ਨੇ ਮਾਂ-ਧੀ ਨੂੰ ਬੁਰੀ ਤਰ੍ਹਾਂ ਕੁਚਲਿਆ, ਦੋਵਾਂ ਦੀ ਹੋਈ ਮੌਤ

ਕੋਟਕਪੂਰਾ, 9 ਜਨਵਰੀ : ਪਿੰਡ ਲੰਭਵਾਲੀ ਵਿਖੇ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾਂਦੀਆਂ ਮਾਂ-ਧੀ ਨੂੰ ਕੁਚਲ ਦਿੱਤਾ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਜਾਖਾਨਾ ਰੋਡ ਜੈਤੋ ਦੀ ਵਸਨੀਕ ਮਾਣੀ ਨਾਮਕ ਪਪਵਾਸੀ ਔਰਤ ਆਪਣੀ 13 ਸਾਲਾ ਧੀ ਮਰਜ਼ੀਨਾ ਨਾਲ ਪਰਿਵਾਰ ਸਮੇਤ ਪਿੰਡਾਂ ਵਿੱਚ ਘਰੇਲੂ ਸਾਮਾਨ ਅਤੇ ਗੁਬਾਰੇ ਆਦਿ ਵੇਚਣ ਦਾ ਕੰਮ ਕਰਦੀ ਸੀ ਕਿ ਉਹ ਆਪਣੀ ਧੀ ਨਾਲ ਗੁਬਾਰੇ ਲੈ ਕੇ ਬੱਸ ਵਿੱਚੋਂ ਉੱਤਰ ਕੇ ਪਿੰਡ ਲੰਭਵਾਲੀ ਵਿਖੇ ਪੈਦਲ ਜਾ ਰਹੀ ਸੀ ਤਾਂ ਤੇਜ਼ ਰਫਤਾਰ ਕਾਰ ਨੇ ਦੋਨਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮਾਣੀ ਨੂੰ ਮਿ੍ਤਕ ਐਲਾਨ ਦਿੱਤਾ, ਜਦਕਿ ਗੰਭੀਰ ਜ਼ਖਮੀ ਉਸ ਦੀ ਧੀ ਮਰਜ਼ੀਨਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਲਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਹ ਵੀ ਦਮ ਤੋੜ ਗਈ। ਤਫਤੀਸ਼ੀ ਅਫਸਰ ਥਾਣਾ ਬਾਜਾਖਾਨਾ ਦੇ ਏਐੱਸਆਈ ਸਵਰਨ ਸਿੰਘ ਮੁਤਾਬਕ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਹਾਈਵੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button