
ਜਲੰਧਰ, 9 ਜਨਵਰੀ: ਯਾਤਰੀ ਕਿਰਪਾ ਕਰਕੇ ਧਿਆਨ ਦੇਣ, ਅੰਮ੍ਰਿਤਸਰ ਸਵਰਨ ਜਯੰਤੀ ਸ਼ਤਾਬਦੀ ਐਕਸਪ੍ਰੈਸ (12029) ਆਪਣੇ ਨਿਰਧਾਰਤ ਸਮੇਂ ਤੋਂ ਲਗਭਗ 40 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ, ਜੋ ਦੁਪਹਿਰ 12:45 ਵਜੇ ਪਹੁੰਚੇਗੀ। ਇਸੇ ਤਰ੍ਹਾਂ, ਕੋਚੂਵੇਲੀ ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ (12483) ਆਪਣੇ ਸਮੇਂ ਤੋਂ 3 ਘੰਟੇ 15 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ, ਜੋ ਦੁਪਹਿਰ ਬਾਅਦ 3:05 ਵਜੇ ਪਹੁੰਚੇਗੀ। ਆਮਰਪਾਲੀ ਐਕਸਪ੍ਰੈਸ (15707) ਪੌਣੇ 5 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ, ਜੋ ਦੁਪਹਿਰ ਬਾਅਦ 3:15 ਵਜੇ ਪਹੁੰਚੇਗੀ।



